ਪਿਸਟਲ ਅਤੇ ਮੈਗਜੀਨ ਸਮੇਤ 2 ਦੋਸ਼ੀ ਕਾਬੂ

ਗੁਰਦਾਸਪੁਰ

ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਪਿਸਟਲ ਅਤੇ ਮੈਗਜੀਨ ਸਮੇਤ 2 ਦੋਸ਼ੀਆੰ ਨੂੰ ਕਾਬੂ ਕੀਤਾ ਗਿਆ ਹੈ।

ਏ.ਐਸ.ਆਈ ਜੈ ਸਿੰਘ ਨੇ ਮੁੱਖਬਰ ਖਾਸ ਦੀ ਇਤਲਾਹ ਤੇ ਘੁਰਾਲਾ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਦੋਸੀਆਂ ਧਰਮਵੀਰ ਸਿੰਘ ਪੁੱਤਰ ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸੇਵਾਮਾਨ ਸਿੰਘ ਵਾਸੀਆਂਨ ਚੰਦਰਭਾਨ ਥਾਣਾ ਪੁਰਾਣਾ ਸ਼ਾਲਾ ਨੂੰ ਮੋਟਰਸਾਇਕਲ ਬੁਲੇਟ ਸਮੇਤ ਕਾਬੂ ਕਰਕੇ ਦੋਸੀਆਂ ਦੀ ਤਲਾਸੀ ਕੀਤੀ ਦੋਰਾਂਨੇ ਤਲਾਸੀ ਦੋਸੀ ਧਰਮਜੀਤ ਸਿੰਘ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ 9 ਐਮ.ਐਮ ਜਿੰਦਾ ਰੋਂਦ ਅਤੇ 02 ਮੈਗਜੀਨ ਬ੍ਰਾਮਦ ਹੋਏ ਹਨ। ਜਿਨਾਂ ਨੂੰ ਕਬਜਾ ਪੁਲਿਸ ਵਿੱਚ ਲੈ ਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

Leave a Reply

Your email address will not be published. Required fields are marked *