ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ)– ^^800 ਤੋਂ ਵੱਧ ਪੁਸਤਕ ਪਿਆਰਿਆਂ ਦਾ ਕਾਫ਼ਲਾ^^
ਸਤੰਬਰ-ਅਕਤੂਬਰ ਮਹੀਨੇ ਦਾ ਪੁਸਤਕ ਸੈਟ
ਦੋਸਤੋ…..ਸੰਸਥਾ ਪੀਪਲਜ਼ ਫ਼ੋਰਮ ,ਬਰਗਾੜੀ, ਵੱਲੋਂ ਪਾਠਕਾਂ ਤੱਕ ਮਿਆਰੀ ਸਾਹਿਤ ਕਿਫ਼ਾਇਤੀ ਮੁੱਲ ਤੇ ਪਾਠਕਾਂ ਤੱਕ ਪੁਜਦਾ ਕਰਨ ਦੇ ਮਕਸਦ ਨਾਲ ਅਕਤੂਬਰ 2013 ਤੋਂ ਹਰ ਦੋ ਮਹੀਨੇ ਬਾਦ ਪੁਸਤਕਾਂ ਦਾ ਇਕ ਸੈਟ ਦੇਸ਼ ਵਿਚ ₹300/-(ਵੀ.ਪੀ.ਪੀ) ਸਮੇਤ ਰਜਿਸਟਰਡ ਡਾਕ ਖਰਚ ਅਤੇ ਵਿਦੇਸ਼ ਵਿਚ ₹2500/- (ਹਵਾਈ ਡਾਕ) ਰਾਹੀਂ ਭੇਜਿਆ ਜਾਂਦਾ ਹੈ……ਇਸ ਮੁਹਿੰਮ ਅਧੀਨ 65ਵੇੰ ਸੈੱਟ ਵਿਚ ਹੇਠ ਲਿਖੀਆਂ ਪੰਜ ਪੁਸਤਕਾਂ ਭੇਜੀਆਂ ਜਾ ਰਹੀਆਂ ਹਨ ….ਜੋ ਦੋਸਤ ਸੈੱਟ ਮੰਗਵਾਉਣਾ ਚਾਹੁੰਦੇ ਹਨ ਉਹ ਆਪਣਾ ਪੂਰਾ ਸਿਰਨਾਵਾਂ ਵਟਸਐਪ ਜਾਂ ਇਨਬੌਕਸ ਕਰ ਦੇਣ….
- ਦਰਵੇਸ਼ਾਂ ਦੀ ਲੀਲਾ ….( ਭੂਸ਼ਨ ਧਿਆਨਪੁਰੀ ) ….ਜੀਵਨ ਯਾਦਾਂ ……ਸਫ਼ੇ 96…ਸੰਪਾਦਕ : ਬਲੀਜੀਤ ਅਤੇ ਸੁਰਿੰਦਰ ਭੂਸ਼ਨ…..ਜੀਵਨ ਵਿਚ ਆਏ ਵੱਖ ਵੱਖ ਕਿਰਦਾਰਾਂ ਦੇ ਸ਼ਬਦ ਚਿਤਰ….ਨਿਰਛਲਤਾ ਅਤੇ ਮਾਸੂਮੀਅਤ ਨਾਲ ਭਰਪੂਰ …ਸਧਾਰਨ ਪਾਤਰਾਂ ਬਾਰੇ ਅਸਧਾਰਨ ਲਿਖਤਾਂ..ਦਿਲਚਸਪ ਸ਼ੈਲੀ ਅਤੇ ਰੌਚਕ ਬਿਰਤਾਂਤ….
- ਹਰ ਮਿੱਟੀ ਦੀ ਆਪਣੀ ਖ਼ਸਲਤ* ….( ਜਸਪਾਲ ਮਾਨਖੇੜਾ )…..ਨਾਵਲ…..ਸਫ਼ੇ 216…….ਜਾਬਰਾਂ ਦੇ ਜ਼ੁਲਮ ….ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ….ਸਿਆਸਤਦਾਨ ,ਬਦਮਾਸ਼ ਅਤੇ ਅਫਸਰਸ਼ਾਹੀ ਦਾ ਨਾਪਾਕ ਗਠਜੋੜ ….ਲੋਕ ਜਥੇਬੰਦਕ ਤਾਕਤ ਦਾ ਸੰਘਰਸ਼ …ਫੈਸਲਾਕੁੰਨ ਘੋਲ
- ਅਣ-ਫੋਲਿਆ ਵਰਕਾ:ਇੰਦਰ ਸਿੰਘ ਮੁਰਾਰੀ* ….. ( ਸ਼ਿਵ ਨਾਥ )……ਸਫ਼ੇ 96….ਸੰਪਾਦਕ : ਗੁਰਬਚਨ ਸਿੰਘ ਭੁੱਲਰ …….ਅਜ਼ਾਦੀ ਲਹਿਰ ਦਾ ਅਣਗੌਲਿਆ ਸਿਰਲੱਥ ਯੋਧਾ….ਵੈਨਕੂਵਰ ਚ ਦੇਸ਼ਭਗਤਾਂ ਨੂੰ ਗੋਲੀਆਂ ਨਾਲ ਮਾਰਨ ਵਾਲੇ ਗਦਾਰ ਤੋਂ ਦੇਸ਼ਭਗਤਾਂ ਦਾ ਬਦਲਾ ਲੈਣ ਵਾਲਾ….35 ਸਾਲ ਪਹਿਲਾਂ ਛਪੀ ਇਤਿਹਾਸਕ ਪੁਸਤਕ
- ਕੁਝ ਸਲੀਬਾਂ ਦੇ ਸੰਗ* …( ਭਾਅ ਜੀ ਗੁਰਸ਼ਰਨ ਸਿੰਘ )…..ਮੇਰੀ ਰੰਗਮੰਚ ਡਾਇਰੀ …ਸਫ਼ੇ 176…..ਸੰਪਾਦਕ : ਹਰਪ੍ਰੀਤ ਸਿੰਘ (ਡਾ. ) ….1994 ਤੋਂ 1996 ਤੱਕ ਪੰਜਾਬ ਦਾ ਸੱਭਿਆਚਾਰਕ ਇਤਿਹਾਸ ….ਰੰਗਮੰਚ ,ਫਿਲਮਾਂ , ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦੀ ਪੜਚੋਲ….ਲੋਕ ਮਸਲਿਆਂ ਦੀ ਨਿਸ਼ਾਨਦੇਹੀ….ਦਸਤਾਵੇਜ਼ੀ ਪੁਸਤਕ
5.ਸਮਕਾਲੀ ਸਾਹਿਤ* …( ਸੰਪਾਦਕ : ਬਲਬੀਰ ਮਾਧੋਪੁਰੀ )….ਨਵਾਂ ਅੰਕ…ਸਫ਼ੇ 168…ਜੰਗ ਬਹਾਦਰ ਗੋਇਲ , ਲਿਉਨਿਦ ਮਿਤਰੋਖਿਨ, ਇਬਰਾਈਮ ਅਲ ਕੌਨੀ , ਰਿਚਰਡ ਰਾਈਵ ਦੇ ਲੇਖ ਅਤੇ ਕਹਾਣੀਆਂ ….ਗੁਰਭਗਤ ਸਿੰਘ, ਕਰਨਜੀਤ ਸਿੰਘ , ਸੁਰਿੰਦਰ ਸਿੰਘ ਉਬਰਾਏ ਦੇ ਲੇਖ….ਹਰਜਿੰਦਰ ਸੂਰੇਵਾਲੀਆ ਦੀ ਪੰਜਾਬੀ ਕਹਾਣੀ….ਬਾਬਾ ਨਜਮੀ ਦੀਆਂ ਗ਼ਜ਼ਲਾਂ…ਬਲਬੀਰ ਪਰਵਾਨਾ , ਨਰੇਸ਼ ਦੀਆਂ ਯਾਦਾਂ …ਹੋਰ ਵੀ ਕਈ ਕੁਝ…


