ਦੇਸ਼ ਕਾਰਪੋਰੇਟ ਘਰਾਣਿਆ ਦੇ ਸਿਰ ਤੇ ਚੱਲ ਰਿਹਾ ਹੈ-ਮੁੱਖ ਮੰਤਰੀ ਪੰਜਾਬ
ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)–ਪੰਜਾਬ ਦਾ ਪੈਂਡੂ ਵਿਕਾਸ 4 ਹਜਾਰ ਕਰੋੜ ਰੂਪਏ ਅਤੇ ਹੈਲਥ ਫੰਡ 1800 ਕਰੋੜ ਰੂਪਏ ਰੋਕਣਾ ਦੇਸ਼ ਦੇ ਪ੍ਰਧਾਨਮੰਤਰੀ ਲਈ ਪੰਜਾਬ ਲਈ ਬਦਲੇ ਦੀ ਭਾਵਨਾ ਹੈ। ਉਕਤ ਲਫਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਕਹੇ।
ਉਨ੍ਹਾਂ ਕਿਹਾ ਕਿ ਵਿਰੋਧੀ ਰਾਜ ਸਰਕਾਰਾਂ ਦੇ ਪੰਜਾਬ ਦੇ ਨਾਲ ਇਸ ਵਿਤਕਰਾ ਕਰਨਾ ਤੇ ਸਿਆਸੀ ਕਿੜਾ ਕੱਢਣਾ ਬੰਦ ਹੋਣੀਆੰ ਚਾਹੀਦੀਆਂ ਹਨ।ਇਸਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਤੋਂ ਹੀ ਇਕੱਠਾ ਕੀਤਾ ਟੈਕਸ ਦਾ ਬਣਦਾ 5800 ਕਰੋੜ ਰੂਪਏ ਤੁਰੰਤ ਕੇਂਦਰ ਸਰਕਾਰ ਨੂੰ ਜਾਰੀ ਕਰਨੇ ਚਾਹੀਦੇ ਹਨ। ਹੜ੍ਹਾਂ ਕਾਰਨ ਬੂਰੀ ਤਰ੍ਹਾ ਟੁੱਟੀਆਂ ਪੈਂਡੂ ਸੜਕਾਂ ਖੋਖਲੇ ਹੋ ਚੁੱਕੇ ਸਿਹਤ ਢਾੰਚੇ ਨੂੰ ਬਜਟ ਦੀ ਫੌਰੀ ਲੋੜ ਹੈ, ਪਰ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਨਾਲ ਵਿਤਕਰਾ ਕਰਕੇ ਇਹ ਪੂਰਤੀ ਨਹੀਂ ਕਰ ਰਹੇ, ਜੋ ਕਿ ਪੰਜਾਬ ਸਰਕਾਰ ਆਪਣੇ ਦਰੋਮਦਾਰ ਤੇ ਲੋਕਾਂ ਨੂੰ ਸਹੂਲਤਾਂ ਤੇ ਗਾਰੰਟੀਆਂ ਦੇਣ ਲਈ ਜੋ ਵਚਨਬੱਧਤਾ ਦੁਹਰਾਈ ਸੀ, ਉਸ ਤੇ ਪਹਿਰਾ ਦੇ ਰਹੀ ਹੈ।
ਜਾਣਕਾਰੀ ਮੁਤਾਬਕ ਅੰਕੜਿਆ ਅਨੁਸਾਰ ਦੇਸ਼ ਦੇ ਲੋਕਾਂ ਦੇ ਸਿਰ ਮਹਿੰਗਾਈ ਰੂਪੀ ਮੁਸੀਬਤਾਂ ਹੱਦ ਤੋਂ ਪਾਰ ਹੋ ਗਈਆਂ ਹਨ। ਅਗਸਤ ਮਹੀਨੇ ਵਿੱਚ ਹੋਰ ਭਾਰੀ ਮਹਿੰਗਾਈ ਹੋਈ ਹੈ। ਭੋਜਨ ਵਸਤਾਂ ਦੀ ਕੀਮਤਾਂ 10 ਫੀਸਦੀ ਵਿੱਚ ਵਾਧਾ ਹੋਇਆ ਹੈ ਅਤੇ 2022 ਦੇ ਨਿਸ ਬਤਨ ਅਗਸਤ 2023 ਵਿੱਚ ਸਬਜੀਆਂ ਦੀ ਕੀਮਤਾ ਵਿੱਚ 26.1 ਫੀਸਦੀ ਵਧੇਰੇ ਰਹੀਆਂ ਹਨ, ਅੰਨ ਤੇ ਦਾਲਾਂ ਦੇ ਭਾਅ ਵਿੱਚ ਵੀ ਪਿਛਲੇ ਮਹੀਨੇ ਕ੍ਰਮਵਾਰ 11.85 ਪ੍ਰਤੀਸ਼ਤ ਤੇ 13 ਫੀਸਦੀ ਵਾਧਾ ਦਰਜ ਹੋਇਆ ਹੈ।
ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਮਹਿੰਗਾਈ ਸਬੰਧੀ ਰਾਹਤ ਦੇਣ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ। ਜੇਕਰ ਇਨ੍ਹਾਂ ਹਾਕਮਾਂ ਨੇ ਸਰਮਾਏਦਾਰਾਂ ਦੇ ਮੁਨਾਫਿਆ ਵਿੱਚ ਥੋੜੀ ਅਜਿਹੀ ਸੱਟ ਲੱਗੇ ਤਾਂ ਇਹ ਉਸਦੀ ਭਰਪਾਈ ਲਈ ਝੱਟ ਭੱਬਾ ਭਾਰ ਹੋ ਜਾਂਦੇ ਹਨ।