ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਐਚ.ਡਬਲਯੂ.ਸੀ ਮਲਕਪੁਰ , ਬ੍ਲਾਕ ਭੁੱਲਰ , ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿਵਲ ਸਰਜਨ ਡਾ. ਹਰਭਜਨ ਮਾੰਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰਵਿੰਦ ਮਹਾਜਨ ਦੀ ਅਗਵਾਈ ਹੇਠ ਸਿਹਤ ਮੇਲਾ ਲਗਾਇਆ ਗਿਆ। ਆਯੁਸ਼ਮਾਨ ਭਵ ਅਧੀਨ ਜ਼ਿਲ੍ਹੇ ਦੇ 200 ਤੋਂ ਵੱਧ ਹੈਲਥ ਵੈਲਨੈਸ ਸੈਂਟਰਾਂ ਉੱਤੇ 2 ਅਕਤੂਬਰ ਤੱਕ ਇਸ ਤਰ੍ਹਾਂ ਦੇ ਸਿਹਤ ਮੇਲੇ ਲਗਾਏ ਜਾਣਗੇ। ਇਸ ਮੌਕੇ ਡਾ. ਸੁਨੀਲ ਤਰਗੋਤਰਾ, ਸੀ.ਐਚ.ਓ ਮਲਕਪੁਰ ਨੇ ਦੱਸਿਆ ਕਿ ਸਾਡੇ ਮਾਣਯੋਗ ਪ੍ਰੈਜ਼ੀਡੈਂਟ ਦਰੌਪਦੀ ਮੁਰਮੂ ਜੀ ਦੇ 13 ਸਤੰਬਰ ਨੂੰ ਆਯੁਸ਼ਮਾਨ ਭਵ ਲੌਂਚ ਕਰਨ ਤੋਂ ਬਾਅਦ 17 ਸਤੰਬਰ ਤੋਂ 2 ਅਕਤੂਬਰ ਤੱਕ ਪੇਂਡੂ ਖ਼ੇਤਰਾਂ ਵਿੱਚ ਇਸ ਤਰ੍ਹਾਂ ਦੇ ਸਿਹਤ ਮੇਲੇ ਲਗਾਏ ਜਾਣਗੇ ਜਿਸ ਵਿੱਚ ਗੈਰ ਸੰਚਾਰੀ ਬਿਮਾਰੀਆਂ ਦੀ ਜਾਂਚ, ਮੁਫ਼ਤ ਦਵਾਈਆਂ ਦੀ ਸਪਲਾਈ ਅਤੇ ਸਿਹਤ ਸੰਬੰਧੀ / ਆਭਾ ਆਈ ਡੀ, ਆਯੁਸ਼ਮਾਨ ਕਾਰਡ ਆਦਿ ਸਬੰਧੀ ਜਾਗਰੂਕਤਾ ਕੀਤੀ ਜਾਵੇਗੀ। ਓਹਨਾ ਇਹ ਵੀ ਦੱਸਿਆ ਕਿ ਹਰ ਘਰ ਤਕ ਸਰਕਾਰ ਵੱਲੋਂ ਮਿਲਣ ਵਾਲਿਆ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪਾਉਂਚਾਈ ਜਾਵੇਗੀ ।