ਚੰਡੀਗੜ੍ਹ, ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)–ਵਧੀਕ ਡਾਇਰੈਕਟਰ ਜਨਰਲ ਪੁਲਸ ਟ੍ਰੈਫਿਕ ਪੰਜਾਬ ਚੰਡੀਗੜ੍ਹ ਨੇ ਇੱਕ ਸਰਕੂਲ ਨੰਬਰ 1190229/ਟ੍ਰੈਫਿਕ-7 ਮਿਤੀ ਚੰਡੀਗੜ੍ਹ ਤਹਿਤ ਸਮੂਹ ਜਿਲ੍ਹਿਆ ਦੇ ਐਸ.ਐਸ.ਪੀ ਅਤੇ ਪੁਲਸ ਕਮਿਸ਼ਨਰਾਂ ਭੇਜ ਕੇ ਹਦਾਇਤ ਜਾਰੀ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਮੋਟਰ ਵਹ੍ਹੀਕਲ ਐਕਟ ਤਹਿਤ ਯੋਗ ਕਾਰਵਾਈ ਅਮਲ ਵਿੱਚ ਤੁਰੰਤ ਲਿਆਂਦੀ ਜਾਵੇ ਅਤੇ ਇਨ੍ਹਾਂ ਚਾਲਕਾਂ ਵਿਰੁੱਧ ਮੋਟਰ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆਉਣ ਤੇ ਵੱਧ ਤੋਂ ਵੱਧ ਇਨ੍ਹਾਂ ਦੇ ਚਾਲਾਨ ਕੀਤੇ ਜਾਣ।
ਉਨ੍ਹਾਂ ਪੱਤਰ ਵਿੱਚ ਦੱਸਿਆ ਕਿ ਤੇਜ ਰਫਤਾਰ ਵਾਹਨ ਚਲਾਉਣ, ਸ਼ਰਾਬ ਪੀ ਕੇ ਵਾਹਨ ਚਲਾਉਣ, ਬਿਨ੍ਹਾ ਸੀਟ ਬੈਲਟ ਤੇ ਹੈਲਮੈਂਟ, ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨਵਾਲੇ, ਲਾਲ ਬੱਤੀ ਪਾਰ ਕਰਨ ਵਾਲੇ, 18 ਸਾਲ ਤੋਂ ਘੱਟ ਬੱਚੇ ਵੀ ਸ਼ਾਮਲ ਹਨ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ। ਇਨ੍ਹਾਂ ਇੰਨ-ਬਿੰਨ ਪਾਲਣਾ ਕੀਤੀ ਜਾਵੇ।


