ਜਿਲ੍ਹੇ ਵਿੱਚ 3 ਸਮੱਗਲਿੰਗ ਕਰਨ ਵਾਲੇ ਦੋਸ਼ੀਆਂ ਦੀ ਲੱਖਾ ਰੂਪਏ ਦੀ ਪ੍ਰਾਪਟੀ ਕੀਤੀ ਜਬਤ
ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਨੇ ਜਿਲ੍ਹਾ ਵਿੱਚ ਕੀਤੀ ਪਹਿਲਕਦਮੀ, ਕਾਰਵਾਈ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ
ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਗੁਰਦਾਸਪੁਰ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਸਮੱਗਲਿੰਗ ਕਰਨ ਵਾਲੇ ਐਨ.ਡੀ.ਪੀ.ਐਸ ਐਕਟ ਤਹਿਤ ਨਾਮਜਦ 3 ਦੋਸ਼ੀਆਂ ਦੀ ਲੱਖਾਂ ਰੂਪਏ ਦੀ ਪ੍ਰਾਪਰਟੀ ਨੂੰ ਜਬਤ ਕੀਤਾ ਗਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਗੁਰਦਾਸਪੁਰ ਜਿਲ੍ਹੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਸ਼ਾ ਸਮੱਗਲਿੰਗ ਕਰਨ ਵਾਲਿਆਂ ਦੀ ਪ੍ਰਾਪਰਟੀ ਨੂੰ ਜਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਅਧੀਨ ਐਨ. ਡੀ.ਪੀ.ਐਸ ਐਕਟ ਤਹਿਤ ਦਰਜ ਕੀਤੇ ਦੋਸ਼ੀਆਂ ਦੀ ਸੰਪਤੀ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਜਿਲ੍ਹੇ ਵਿੱਚ 3 ਸਮੱਗਲਰਾਂ ਦੀ 52 ਲੱਖ 18 ਹਜਾਰ 266 ਰੂਪਏ ਦੀ ਪ੍ਰਾਪਰਟੀ 68-ਐਫ.ਐਨ.ਡੀ.ਪੀ.ਐਸ ਐਕਟ ਤਹਿਤ ਜਬਤ ਕੀਤੀ ਗਈ ਹੈ। ਨਾਲ ਹੀ 13 ਹੋਰ ਸਮੱਗਲਰਾਂ ਦੀ ਜਾਇਦਾਦ ਜਬਤ ਕਰਨ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਜਲਦੀ ਹੀ ਤੈਅ ਅਥਾਰਿਟੀ ਵੱਲੋਂ ਹੁਕਮ ਮਿਲਣ ਤੇ ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾਵੇਗਾ।
ਉਨ੍ਗਾਂ ਨਸ਼ਾ ਤਸੱਕਰੀ ਕਰਨ ਵਾਲੇ ਲੋਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਆਪਣੀ ਹਰਕਤਾਂ ਤੋ ਬਾਜ ਆ ਜਾਣ ਨਹੀਂ ਤਾਂ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਲੋਕਾਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਆਸਪਾਸ ਕੋਈ ਨਸ਼ਾ ਵੇਚਣ ਪਾਇਆ ਜਾਂਦਾ ਹੈ ਤਾਂ ਤੁਰੰਤ ਇਸਦੀ ਸੂਚਨਾ ਸਥਾਨਿਕ ਥਾਣੇ ਵਿੱਚ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।ਉਨ੍ਾਂ ਕਿਹਾ ਕਿ ਨਸ਼ਾ ਨੂੰ ਤਾਂ ਹੀ ਪੂਰੀ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਜੇਕਰ ਲੋਕ ਵੀ ਆਪਣਾ ਸਹਿਯੋਗ ਪੁਲਸ ਨੂੰ ਦੇਣ।


