-ਆਰ ਐਮ ਪੀ ਆਈ ਅਤੇ ਭਰਾਤਰੀ ਖੱਬੀਆਂ ਪਾਰਟੀਆਂ ਦੇ ਆਗੂ ਕਰਨਗੇ ਅਕੀਦਤ ਭੇਂਟ
ਜਲੰਧਰ, ਗੁਰਦਾਸਪੁਰ 19 ਅਗਸਤ (ਸਰਬਜੀਤ ਸਿੰਘ)– ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ
( ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਸੀਟੀਯੂ ਪੰਜਾਬ ਦੇ ਪ੍ਰਧਾਨ ਸਾਥੀ ਵਿਜੇ ਮਿਸ਼ਰਾ ਨਮਿੱਤ ਸ਼ਰਧਾਂਜਲੀ ਸਮਾਗਮ 20 ਅਗਸਤ 2023, ਐਤਵਾਰ ਨੂੰ ‘ਚਿਨਮਯ ਮਿਸ਼ਨ’, ਰਣਜੀਤ ਐਵੇਨਿਊ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ।
ਆਰ.ਐਮ.ਪੀ.ਆਈ. ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਅਤੇ ਭਰਾਤਰੀ ਖੱਬੀਆਂ ਪਾਰਟੀਆਂ ਦੇ ਸਿਰਮੌਰ ਆਗੂਆਂ ਤੋਂ ਇਲਾਵਾ ਟਰੇਡ ਯੂਨੀਅਨਾਂ ਤੇ ਜਨ ਸੰਗਠਨਾਂ ਦੇ ਪ੍ਰਮੁੱਖ ਨੁਮਾਇੰਦੇ ਸਾਥੀ ਮਿਸ਼ਰਾ ਜੀ ਨੂੰ ਪੁਸ਼ਪਾਂਜਲੀ ਭੇਂਟ ਕਰਨ ਲਈ ਪੁੱਜ ਰਹੇ ਹਨ।



