ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)- ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਕੇ.ਡੀ ਸਿੰਘ ਜੋ ਕਿ ਸਮਾਜ ਸੇਵਾ ਵਿੱਚ ਵੀ ਆਪਣੀ ਵਿਸ਼ੇਸ਼ ਰੁੱਚੀ ਰੱਖਦੇ ਹਨ, ਉਨ੍ਹਾਂ ਵੱਲੋਂ ਅੱਜ ਪ੍ਰੀਲਿਮਨਰੀ ਐਜੂਕੇਸ਼ਨ ਸਟੱਡੀ ਸੈਂਟਰ ਸਲੱਮ ਏਰੀਆ ਮਾਨ ਕੌਰ ਵਿਖੇ ਚੱਲ ਰਹੇ ਅੱਖਾਂ ਦੇ ਫਲੂ ਨੂੰ ਰੋਕਣ ਲਈ ਸਕੂਲੀ ਬੱਚਿਆਂ ਨੂੰ ਅੱਖਾਂ ਦੀਆਂ ਦਵਾਈਆਂ ਵੰਡੀਆਂ ਗਈਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ। ਇਸ ਸਕੂਲ ਵਿੱਚ ਤਕਰੀਬਨ 50 ਦੇ ਕਰੀਬ ਬੱਚੇ ਪੜਦੇ ਹਨ। ਜੋ ਕਿ ਮਿਹਨਤਕਸ਼ ਲੋਕਾਂ ਦੇ ਬੱਚੇ ਹਨ ਅਤੇ ਝੁਗੀ ਝੌਂਪੜੀ ਵਿੱਚ ਰਹਿ ਰਹੇ ਹਨ। ਸਫਾਈ ਨਾ ਹੋਣ ਕਰਕੇ ਇਨ੍ਹਾਂ ਅਜਿਹੀਆਂ ਬੀਮਾਰੀਆਂ ਹੋ ਰਹੀਆੰ ਹਨ। ਉਧਰ ਇਸ ਸੰਸਥਾਂ ਦੇ ਮੁੱਖੀ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਹ ਸਕੂਲ ਇਨ੍ਹਾਂ ਬੱਚਿਆਂ ਲਈ ਤਾਲੀਮ ਹਾਸਲ ਕਰਨ ਲਈ ਖੋਲਿਆ ਗਿਆ ਹੈ। ਜਿਸ ਵਿੱਚ ਅਧਿਆਪਕ ਇਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਦੇਸ਼ ਦੀ ਸੰਸਕ੍ਰਿਤੀ ਬਾਰੇ ਵੀ ਜਾਣਕਾਰੀ ਦਿੰਦੇ ਹਨ। ਇਹ ਸਭ ਕੁੱਝ ਮੁੱਫਤ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਪੜ ਲਿਖ ਕੇ ਆਪਣਾ ਜੀਵਨ ਜੀਅ ਸਕਣ।