ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ)—ਹੜ ਪੀੜਤ ਪਸ਼ੂਆਂ ਦੇ ਚਾਰੇ ਲਈ ਬਾਬਾ ਅਵਤਾਰ ਸਿੰਘ ਚੰਦ ਮਖੂ ਵੱਲੋਂ ਪੰਜ ਟਰਾਲੇ ਮੱਕੀ ਚਾਰਾ ਭੇਜਣਾ ਵੱਡਾ ਉਪਰਾਲਾ ਤੇ ਸ਼ਲਾਘਾਯੋਗ ਸੇਵਾ ਹੈ ਅਤੇ ਇਲਾਕੇ ਦੇ ਲੋਕਾਂ ਵਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ,ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਹਨਾਂ ਦੱਸਿਆ ਅੱਜ ਕੁਦਰਤ ਦੀ ਮਾਰ ਨੇ ਲੋਕਾਂ ਦੀਆਂ ਫਸਲਾਂ, ਮਾਲ ਡੰਗਰ ਤੇ ਜੀਵ ਜੰਤੂਆਂ ਤੇ ਡਾਡਾਂ ਕਹਿਰ ਵਰਤਾਇਆ ਹੋਇਆ ਹੈ, ਹੜ ਦੇ ਪਾਣੀ ਨਾਲ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਹਨ, ਕਰੋੜਾਂ ਰੁਪਏ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤੇ ਲੋਕ ਬੇਘਰ ਹੋ ਕੇ ਹੜ ਪ੍ਰਭਾਵਿਤ ਕੈਂਪਾਂ ਵਿੱਚ ਸਰਕਾਰ ਅਤੇ ਲੋਕਾਂ ਦੀ ਹਰ ਪੱਖੋਂ ਮਦਦ ਦੀ ਉਡੀਕ ਕਰ ਰਹੇ ਹਨ ,ਭਾਈ ਖਾਲਸਾ ਨੇ ਬਿਆਨ ਵਿਚ ਦੱਸਿਆ ਸਰਕਾਰ ਇਨ੍ਹਾਂ ਹੜ ਪੀੜਤਾਂ ਦੀ ਮਦਦ ਵਿੱਚ ਕੁੱਝ ਘੱਟ ਹੀ ਸਰਗਰਮ ਨਜ਼ਰ ਆ ਰਹੀ ਹੈ ,ਪਰ ਗੈਰ ਸਰਕਾਰੀ ਸੰਸਥਾਵਾਂ, ਜਿੰਨਾਂ ਵਿੱਚ ਖਾਲਸਾ ਏਡ ਅਤੇ ਕਈ ਧਾਰਮਿਕ ਸੰਸਥਾਵਾਂ ਦੇ ਸੰਤ ਮਹਾਂਪੁਰਸ਼ ਤੇ ਦਾਨੀ ਸੰਗਤਾਂ ਜਿਥੇ ਇਨ੍ਹਾਂ ਹੜ ਪੀੜਤ ਲੋਕਾਂ ਲਈ ਲੰਗਰ ਅਤੇ ਰਹਿਣ ਸਹਿਣ ਦੀਆਂ ਹੋਰ ਵਸਤੂਆਂ ਸੇਵਾ ਭੇਟ ਕਰਕੇ ਮਨੁੱਖਤਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਰਹੀਆਂ ਹਨ, ਉਥੇ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰੋਸਾਏ ਮਹਾਂਪੁਰਸ਼ ਸੰਤ ਬਾਬਾ ਘੋਲਾ ਸਿੰਘ ਜੀ ਅਤੇ ਸੰਤ ਬਾਬਾ ਸ਼ਿੰਦਰ ਸਿੰਘ ਜੀ ਦੇ ਹੁਕਮਾਂ ਤਹਿਤ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚੰਦ ਮਖੂ ਵਾਲਿਆਂ ਦੀ ਅਗਵਾਈ’ਚ ਹੜ ਪ੍ਰਭਾਵਿਤ ਬੇਜ਼ਬਾਨੇ ਪਸ਼ੂ ਡੰਗਰਾਂ ਲਈ ਮੱਕੀ- ਚਾਰੇ ਦੇ ਪੰਜ ਟਰਾਲੇ ਤਕਰੀਬਨ 350 ਕਵਿਟਲ ਪੱਠੇ ਸੰਗਤਾਂ ਦੇ ਸਹਿਯੋਗ ਨਾਲ ਹੜ ਪੀੜਤ ਕੈਂਪਾਂ ਨੂੰ ਰਵਾਨਾ ਕੀਤੇ ਗਏ , ਇਲਾਕੇ ਦੇ ਲੋਕਾਂ ਵਲੋਂ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚੰਦ ਮਖੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਅਕਾਲ ਚਾਇਨਲ ਦੇ ਪੱਤਰਕਾਰ ਹਰਪ੍ਰੀਤ ਸਿੰਘ ਮਖੂ ਨਾਲ ਗੱਲਬਾਤ ਕਰਦਿਆਂ ਸੰਤ ਅਵਤਾਰ ਸਿੰਘ ਚੰਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਹੜ ਪੀੜਤਾਂ ਲਈ ਗੁਰੂਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮਖੂ ਅਤੇ ਗੁਰੂਦੁਆਰਾ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਤੋਂ ਲੰਗਰ ਆਦਿ ਦੀ ਸੇਵਾ ਭੇਜੀ ਜਾਂਦੀ ਹੈ ਅਤੇ ਹੜਪੀੜਤ ਲੋਕਾਂ ਦੀ ਮੰਗ ਸੀ ਕਿ ਪਸ਼ੂਆਂ ਦੇ ਚਾਰੇ ਦੀ ਬਹੁਤ ਮੁਸ਼ਕਿਲ ਹੈ ਅਤੇ ਇਸੇ ਹੀ ਮੰਗ ਨੂੰ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਸ਼ੂਆਂ ਲਈ ਮੱਕੀ ਚਾਰੇ ਦੇ ਪੰਜ ਟਰਾਲੇ ਤਕਰੀਬਨ 350 ਕਵਿਟਲ ਪੱਠੇ ਪਸ਼ੂਆਂ ਲਈ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੱਲਾਂਵਾਲਾ ਰੋਡ ਤੋਂ ਹੜ ਪੀੜਤ ਕੈਂਪਾਂ ਨੂੰ ਰਵਾਨਾ ਕੀਤੇ ਗਏ ਹਨ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨੇ ਜਿਥੇ ਬਾਬਾ ਅਵਤਾਰ ਸਿੰਘ ਚੰਦ ਵਲੋਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੋਰ ਧਾਰਮਿਕ ਡੇਰੇਦਾਰਾਂ ਦੇ ਮੁਖੀਆਂ ਸਮੇਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੁਦਰਤੀ ਆਫ਼ਤ ਸਮੇਂ ਲੋਕਾਂ ਦੇ ਰਹਿਣ ਸਹਿਣ ਤੇ ਪਸ਼ੂਆਂ ਦੇ ਚਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਹੜ ਪੀੜਤ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਈ ਜਾ ਸਕੇ ਇਸ ਮੌਕੇ ਸੰਤ ਅਵਤਾਰ ਸਿੰਘ ਚੰਦ ਨਾਲ ਠੇਕੇਦਾਰ ਗਰਮੀਤ ਸਿੰਘ ਮੱਖੂ, ਸ੍ਰ ਜੱਜ ਸਿੰਘ ਸਰਪੰਚ ਜੱਗੀਵਾਲਾ, ਸ੍ਰ ਸੁਖਦੇਵ ਸਿੰਘ, ਭਾਈ ਰੇਸ਼ਮ ਸਿੰਘ ਨਾਮ ਸਿਮਰਨ ਮਾਸਟਰ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸਰਪੰਚ ਸਾਹਿਬ ਤੋਂ ਇਲਾਵਾ ਕਈ ਸੇਵਾਦਾਰ ਹਾਜਰ ਸਨ।