ਮਹਾਨ ਇਨਕਲਾਬੀ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਤੇ ਵਿਸ਼ੇਸ਼

ਗੁਰਦਾਸਪੁਰ

ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ)– ਬਾਬਾ ਬੂਝਾ ਸਿੰਘ ਦਾ ਜਨਮ ਪਿੰਡ ਚੱਕ ਮਾਈਦਾਸ ਥਾਣਾ ਬੰਗਾ ਤਹਿਸੀਲ ਤੇ ਜਿਲ੍ਹਾ ਨਵਾਂਸ਼ਹਿਰ ਵਿਖੇ 1888 ਈਸਵੀ ਨੂੰ ਹੋਇਆ ਪਰ ਉਹਨਾਂ ਦੇ ਪਾਸਪੋਰਟ ਮੁਤਾਬਕ 19 ਦਸੰਬਰ 1903 ਈਸਵੀ ਹੈ । ਪਿਤਾ ਦਾ ਧਰਮ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ ਸੀ । ਬਾਬਾ ਬੂਝਾ ਸਿੰਘ ਦੇ ਚਾਰ ਭਰਾ ਅਤੇ ਇੱਕ ਭੈਣ ਸੀ । ਬਾਬਾ ਜੀ ਦਾ ਵਿਆਹ ਮਾਤਾ ਧੰਨ ਕੌਰ ਪੁੱਤਰੀ ਪੰਜਾਬ ਸਿੰਘ ਵਾਸੀ ਪਿੰਡ ਹੱਪੋਵਾਲ ਜਿਲ੍ਹਾ ਨਵਾਂਸ਼ਹਿਰ ਨਾਲ ਹੋਇਆ ਸੀ । ਗਦਰ ਲਹਿਰ , ਕਿਰਤੀ ਲਹਿਰ ,ਮੁਜਾਰਾ ਲਹਿਰ ਕਮਿਊਨਿਸਟ ਪਾਰਟੀਆਂ ਅਤੇ ਨਕਸਲਵਾੜੀ ਲਹਿਰ ਦੇ ਮੋਹਤਬਰ ਆਗੂ ਅਤੇ ਕਾਰਕੁਨ ਸਨ ਉਹਨਾਂ ਦਾ ਸਿਆਸੀ ਜੀਵਨ ਕਿਸੇ ਸਿਆਸੀ ਪਰਯੋਗਸ਼ਾਲਾ ਵਿੱਚ ਪੈਦਾ ਕੀਤਾ ਗਿਆ ਸੀ ਅਤੇ ਨਾ ਕਿਸੇ ਸਿਆਸੀ ਖਾਨਦਾਨ ਦੀ ਪੈਦਾਵਾਰ ਸੀ ਇਹ ਤਾਂ ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ , ਕਮਿਊਨਿਸਟ ਲਹਿਰ ਅਤੇ ਆਦਰਸ਼ਾਂ ਲਈ ਵਰਿਆਂ ਦੀ ਘਾਲਣਾ ਸੀ । …..ਬਾਬਾ ਬੂਝਾ ਸਿੰਘ ਗਦਰ ਪਾਰਟੀ ਦਾ ਯੋਧਾ ਜੋ ਅੰਤਮ ਸਮੇਂ ਨਕਸਲਵਾੜੀ ਲਹਿਰ ਵਿੱਚ ਕੁੱਦ ਪਿਆ ਸੀ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ ਬਾਦਲ ਦੀ ਜਾਬਰ ਪੁਲਸ ਨੇ 27 ਅਤੇ 28 ਦੀ ਦਰਮਿਆਨੀ ਰਾਤ ਨੂੰ ਅਣਮਨੁਖੀ ਤਸੀਹੇ ਦੇਕੇ ਉਹਨਾਂ ਦੀ ਰੀੜ੍ਹ ਦੀ ਹੱਡੀ ਤੋਡ਼ ਕੇ ਕਤਲ ਕੀਤਾ ਗਿਆ ਸੀ । ਲਾਸ਼ ਪਿੰਡ ਨਾਈਮਜਾਰਾ ਨੇਡ਼ੇ ਜਾਡਲਾ ਨਵਾਂਸ਼ਹਿਰ ਚੰਡੀਗਡ਼੍ਹ ਰੋਡ ਦੇ ਪੁੱਲ ਉਪਰ ਸੁੱਟ ਦਿੱਤੀ ਸੀ । ਦੂਸਰੇ ਦਿਨ ਪੁਲਸ ਨੇ ਖਬਰ ਦਿੱਤੀ ਕਿ ਅੱਤ ਲੋੜੀਂਦਾ ਨਕਸਲਵਾੜੀ ਕਾਮਰੇਡ ਬੂਝਾ ਸਿੰਘ ਨਾਈਮਜਾਰਾ ਦੇ ਪੁੱਲ ਤੇ ਪੁਲੀਸ ਨਾਲ ਹੋਏ ਗਹਿਗੱਚ ਮੁਕਾਬਲੇ ਵਿੱਚ ਮਾਰਿਆ ਗਿਆ । ਪੁਲੀਸ ਨੂੰ ਖਬਰ ਮਿਲੀ ਸੀ ਕਿ ਉਹ ਕਾਂਗਰਸ ਪਾਰਟੀ ਦੇ ਪ੍ਦੇਸ਼ ਪ੍ਰਧਾਨ ਰਾਣਾ ਮੋਤੀ ਸਿੰਘ ਵਾਸੀ ਜਾਡਲਾ ਦਾ ਆਪਣੇ ਸਾਥੀ ਇਕਬਾਲ ਸਿੰਘ ਮੰਗੂਵਾਲ ਦਰਸ਼ਨ ਸਿੰਘ ਖਟਕੜ ਮੰਗੂਵਾਲ ਅਤੇ ਸੁਰਿੰਦਰ ਰਾਮ ਕਰੀਹਾ ਨਾਲ ਕਤਲ ਕਰਨ ਜਾ ਰਿਹਾ ਸੀ । ਪੁੱਲ ਦੇ ਚਾਰੋ ਤਰਫ ਪੁਲੀਸ ਨੇ ਨਾਕੇ ਲਾਏ ਹੋਏ ਸਨ ਅਤੇ ਉਹ ਪੁਲੀਸ ਮੁੱਠਭੇੜ ਵਿੱਚ ਮਾਰਿਆ ਗਿਆ ।

Leave a Reply

Your email address will not be published. Required fields are marked *