ਗੁਰਦਾਸਪੁਰ, 1 ਜੁਲਾਈ (ਸਰਬਜੀਤ)–ਥਾਣਾ ਦੀਨਾਨਗਰ ਦੀ ਪੁਲਸ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅਗਾਂਹ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਲਗਭੱਗ 16 ਕਿਲੋ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਜੂਨ ਨੂੰ ਰਾਤ ਕਰੀਬ ਸਾਢੇ 10 ਵਜੇ ਥਾਣਾ ਦੀਨਾਨਗਰ ਦੇ ਮੁੱਖੀ ਕਪਿਲ ਕੌਸਲ ਨੇ ਪੁਲਿਸ ਪਾਰਟੀ ਸਮੇਤ ਸਪੈਸ਼ਲ ਵਹੀਕਲ ਚੈਕਿੰਗ ਦੇ ਸਬੰਧ ਵਿੱਚ ਨਾਕਾ ਨੈਸ਼ਨਲ ਹਾਈਵੇ ਸ਼ੂਗਰ ਮਿੱਲ ਪਨਿਆੜ ਮੌਜੂਦ ਸੀ । ਇਸੇ ਦੌਰਾਨ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਜਿਲਾ ਤਰਨਤਾਰਨ ਜਿਸਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਨਾਲ ਹਨ ਤੇ ਇਹ ਵਾਇਆ ਜੰਮੂ ਕਸ਼ਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ। ਇਸਨੇ ਅੱਜ ਵੀ ਗੁਰਦਿੱਤ ਸਿੰਘ ਉਰਫ ਗਿੱਤਾ ਪੁੱਤਰ ਤਰਸੇਮ ਸਿੰਘ ਅਤੇ ਭੋਲਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀਆਂਨ ਚੀਮਾ ਕਲਾਂ ਨੂੰ ਇਨੋਵਾ ਕਰਿਸਟਾ ’ਤੇ ਅਤੇ ਮਨਜਿੰਦਰ ਸਿੰਘ ਉਰਫ ਮੰਨਾ ਪੁੱਤਰ ਸੁਰਮੁੱਖ ਸਿੰਘ ਅਤੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਪ੍ਰੇਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨਤਾਰਨ ਜੋ ਕਿ ਇਨੋਵਾ ਗੱਡੀ ’ਤੇ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਹੈ। ਉੱਕਤ ਦੋਸੀ ਜੰਮੂ ਵਲੋਂ ਆਪਣੀਆਂ ਗੱਡੀਆਂ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕਿ ਵਪਿਸ ਇਧਰ ਨੂੰ ਆ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਸੂਚੇਤ ਹੋ ਗਈ। ਜਿਸ ਤੋਂ ਬਾਅਦ ਇੰਨਾਂ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ।