ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)–ਹਾੜ ਮਹੀਨੇ ਦੀ ਮੱਸਿਆ ਤੇ ਗੁਰਦੁਆਰਾ ਸੰਤ ਸਰ ਸਾਹਿਬ ਰਮੀਦੀ ਸੁਭਾਨਪੁਰ ਕਪੂਰਥਲਾ ਵਿਖੇ ਹਜ਼ਾਰਾਂ ਸੰਗਤਾਂ ਨੇ ਨਕਮਸਤਕ ਹੋ ਕੇ ਧਾਰਮਿਕ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਅਤੇ ਆਪਣਾ ਸੰਸਾਰੀ ਜੀਵਨ ਸਫਲ ਬਣਾਇਆ ਲਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ, ਅਖੰਡ ਪਾਠਾਂ ਦੇ ਭੋਗ ਪਾਏ ਗਏ ਧਾਰਮਿਕ ਦੀਵਾਨ ਸਜਾਏ ਗਏ ਅਖੰਡ ਪਾਠ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ ਹਰ ਪ੍ਰਕਾਰ ਦੀ ਅਰਦਾਸਾਂ ਕੀਤੀਆਂ ਗਈਆਂ ਸਮੂਹ ਸੰਗਤਾਂ ਨੇ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਸਕਿਆਂ।

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਰਾਸ਼ਟਰੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਅਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਕਸ਼ਮੀਰ ਸਿੰਘ ਰਮੀਦੀ, ਸੈਕਟਰੀ ਕੇਵਲ ਸਿੰਘ ਰਮੀਦੀ ਤੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਪਰਮਜੀਤ ਸਿੰਘ ਰਮੀਦੀ ਵੱਲੋਂ ਹਰ ਮਹੀਨੇ ਮੱਸਿਆ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਉਣ ਦੀ ਮਰਯਾਦਾ ਚਲਾਈ ਹੋਈ ਹੈ ਭਾਈ ਖਾਲਸਾ ਨੇ ਦੱਸਿਆ ਇਸੇ ਮਰਯਾਦਾ ਅਨੁਸਾਰ ਹਾੜ ਮਹੀਨੇ ਦੀ ਮੱਸਿਆ ਤੇ ਗੁਰਦੁਆਰਾ ਸੰਤ ਸਰ ਸਾਹਿਬ ਰਮੀਦੀ ਵਿਖੇ ਸ਼ਰਧਾਲੂਆਂ ਵੱਲੋਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਪੰਜ ਲੜ੍ਹੀ ਵਾਰ ਅਖੰਡ ਪਾਠਾਂ ਦੇ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਹਜ਼ੂਰੀ ਰਾਗੀ ਗੁ: ਸੰਤ ਸਰ ਦੇ ਕੀਰਤਨੀ ਜਥੇ, ਭਾਈ ਮੱਖਣ ਸਿੰਘ ਕਵੀਸ਼ਰੀ ਜਥਾ, ਭਾਈ ਅਮਰਜੀਤ ਸਿੰਘ ਰਤਨ ਗੜ੍ਹ ਦੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਚਾਰ ਦਰਜਨ ਪੰਥਕ ਬੁਲਾਰਿਆਂ ਨੇ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ, ਬਾਬਾ ਪਰਮਜੀਤ ਸਿੰਘ ਮੁੱਖ ਪ੍ਰਬੰਧਕ ਵੱਲੋਂ ਅਖੰਡ ਪਾਠ ਸ਼ਰਧਾਲੂਆਂ ਨੂੰ ਸੀਰੀਪਾਓ ਬਖਸ਼ਿਸ਼ ਕੀਤੇ ਗਏ, ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ ਸਮੂਹ ਸੰਗਤਾਂ ਨੇ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਸਕਿਆਂ ਅਤੇ ਆਪਣਾ ਸੰਸਾਰੀ ਜੀਵਨ ਸਫਲ ਬਣਾਇਆ ਇਸ ਮੌਕੇ ਹੋਰਨਾਂ ਤੋਂ ਸੰਤ ਬਾਬਾ ਪਰਮਜੀਤ ਸਿੰਘ ਰਮੀਦੀ ਪ੍ਰਧਾਨ ਸ੍ਰ ਕਸ਼ਮੀਰ ਸਿੰਘ ਰਮੀਦੀ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਤੋਂ ਇਲਾਵਾ ਹਜ਼ਾਰਾਂ ਨੇ ਹਾਜ਼ਰੀ ਲਵਾਈ ।


