ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ ) – ਐੱਨ.ਡੀ.ਆਰ.ਐੱਫ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 13 ਜੂਨ ਨੂੰ ਦਿਨ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਵੇਰਕਾ ਮਿਲਕ ਪਲਾਂਟ, ਗੁਰਦਾਸਪੁਰ ਵਿਖੇ ਇੱਕ ਮੌਕ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ ਗੈਸ ਲੀਕ ਹੋਣ ਦੀ ਘਟਨਾ ਉੱਪਰ ਕਾਬੂ ਪਾਉਣ ਸਬੰਧੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਸਚਿਨ ਪਾਠਕ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਹੋਣ ਵਾਲੀ ਇਸ ਮੌਕ ਡਰਿੱਲ ਵਿੱਚ ਗੈਸ ਲੀਕ ਹੋਣ `ਤੇ ਕੀ-ਕੀ ਬਚਾਅ ਕਦਮ ਚੁੱਕੇ ਜਾਂਦੇ ਹਨ, ਇਸ ਉੱਪਰ ਕਿਵੇਂ ਕਾਬੂ ਪਾਇਆ ਜਾਂਦਾ ਹੈ ਅਤੇ ਇਸ ਤੋਂ ਮਨੁੱਖੀ ਜਾਨਾਂ ਨੂੰ ਕਿਵੇਂ ਬਚਾਇਆ ਜਾਂਦਾ ਹੈ, ਬਾਰੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੌਕ ਡਰਿੱਲ ਦਿਨੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ ਅਤੇ ਇਸ ਦੌਰਾਨ ਹੋਣ ਵਾਲੀ ਹਲਚਲ ਤੋਂ ਕੋਈ ਵੀ ਸ਼ਹਿਰ ਵਾਸੀ ਘਬਰਾਏ ਨਾ ਕਿਉਂਕਿ ਇਹ ਮੌਕ ਡਰਿੱਲ ਸਿਰਫ ਗੈਸ ਲੀਕ ਦੀ ਦੁਰਘਟਨਾ ਦਾ ਨਕਲੀ ਦੁਹਰਾਅ ਹੀ ਹੋਵੇਗਾ। ਉਨ੍ਹਾਂ ਆਮ ਜਨਤਾ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।