ਮੰਗਾਂ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਰੋਸ਼ ਪ੍ਰਦਰਸ਼ਨ

ਪੰਜਾਬ

ਗੁਰਦਾਸਪੁਰ, 29 ਜੂਨ (ਸਰਬਜੀਤ)–ਮੰਗਾਂ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਠਾਨਕੋਟ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਕਿਸਾਨ ਮਜਦੂਰ ਯੂਨੀਅਨ ਦੇ ਪ੍ਰੀਜੀਡਮ ਮੈਂਬਰ ਬਲਬੀਰ ਸਿੰਘ, ਸੀਨੀਅਰ ਆਗੂ ਸਰਵਣ ਸਿੰਘ ਭੋਲਾ, ਚਰਨਜੀਤ ਸਿੰਘ ਲੱਖੋਵਾਲ, ਮਨਜੀਤ ਸਿੰਘ ਚੌਹਾਨ, ਮਹਿੰਦਰ ਸਿੰਘ, ਪ੍ਰੇਮ, �ਿਸ਼ਨ ਗੋਸਵਾਮੀ, ਰਮੇਸ਼ ਸ਼ੈਰੀ, ਹਰਿੰਦਰ ਸਿੰਘ, ਪਵਨ ਸਿੰਘ ਆਦਿ ਨੇ ਦੱਸਿਆ ਕਿ ਕੁਝ ਅਰਸਾ ਪਹਿਲਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮਹਿਕਮਾ ਮਾਲ ਨਾਲ ਮਿਲੀ ਭੁਗਤ ਕਰਕੇ ਸਾਡੇ ਤਹਿਸੀਲ ਧਾਰ ਕਲਾਂ ਦੀਆਂ 65 ਪੰਚਾਇਤਾਂ ਵਿੱਚ ਪੈਂਦੇ ਪਿੰਡਾਂ ਤੇ ਟੀਕਿਆ ਦੀ 27550 ਕਿਲੇ ਜਮੀਨ ਜੰਗਲਾਤ ਵਿਭਾਗ ਦੇ ਨਾ ਇੰਤਕਾਲ /ਤਬਦੀਲ ਮਲਕੀਅਤ ਕਰ ਲਈ ਹੈ । ਸਾਡੇ ਇਲਾਕੇ ਦੇ ਪੱਛੜੇਵੇ , ਗਰੀਬੀ ਤੇ ਸਰਕਾਰੇ-ਦਰਬਾਰੇ ਪਹੁੰਚ ਤੇ ਅਸਲ- ਰਸੂਖ ਨਾ ਹੋਣ ਕਾਰਨ ਸਾਨੂੰ ਆਪਣੇ ਨਾਲ ਹੋਈ ਇਸ ਘੋਰ ਬੇਇਨਸਾਫੀ ਤੇ ਧੱਕੇਸਾਹੀ ਦਾ ਕਾਫੀ ਦੇਰ ਨਾਲ ਹੀ ਪਤਾ ਲੱਗਾ ਅਤੇ ਪਤਾ ਲੱਗਣ ਉਪਰੰਤ ਵੀ ਕਾਫੀ ਸਮਾਂ ਹੋਈ ਇਸ ਬੇਇਨਸਾਫੀ ਨੂੰ ਦੂਰ ਕਰਵਾਉਣ ਸਬੰਧੀ ਕੋਈ ਜਾਣਕਾਰੀ ਨਾਂ ਹੋਣ ਕਰਕੇ ਅਸੀਂ ਇੱਧਰ-ਉਧਰ ਭਟਕਦੇ ਰਹੇ ਹਾਂ। ਕੁੱਝ ਦਿਨ ਪਹਿਲਾ ਕੁਝ ਸੂਝਵਾਨ ਭਰਾਵਾਂ ਨੇ ਸਾਨੂੰ ਤੁਹਾਡੇ ਤੱਕ ਪਹੁੰਚ ਕਰਕੇ ਇਸ ਸਬੰਧੀ ਬੇਨਤੀ ਕਰਨ ਦੀ ਸਲਾਹ ਦਿੱਤੀ । ਉਨਾਂ ਮੰਗ ਕੀਤੀ 27550 ਕਿਲੇ ਜਮੀਨ ਖੋਂਹਣ ਲਈ ਇਸ ਜਮੀਨ ਦਾ ਮਹਿਕਮਾਂ ਜੰਗਲਾਤ ਦੇ ਨਾਂ ਕੀਤਾ ਗਿਆ ਗਲਤ ,ਨਜਾਇਜ ਤੇ ਗੈਰਕਾਨੂੰਨੀ ਇੰਤਕਾਲ /ਤਬਦੀਲ ਮਲਕੀਅਤ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਘੋਰ .ਬੇ ਨਿਯਮੀ ਅਤੇ ਕਿਸੇ ਵੱਡੇ ਭਰਿਸਟ ਤੰਤਰ ਨਾਲ ਜੁੁੜੀ ਹੋਣ ਦਾ ਸੰਕੇਤ ਦਿੰਦੀ ਇਸ ਕਾਰਵਾਈ ਦੀ ਨਿਆਂਇਕ ਜਾਚ -ਪੜਤਾਲ ਕਰਵਾ ਕੇ ਇਸਦੇ ਪਿੱਛੇ ਛੁੁੱਪੀ ਹੋਈ ਸਚਾਈ ਨੂੰ ਉੁਜਾਗਰ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ । ਮਹਿਕਮਾ ਜੰਗਲਾਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਜਮੀਨਾਂ ਦਾ ਕਬਜਾ ਜਾਣ ਦੇ ਨਾਂ ਥੱਲੇ ਇਸ ਜਮੀਨ ਖਾਸ ਕਰ ਪਿੰਡ ਨਰਾਇਣਪੁਰ ਹਾੜਾਂ ਤੇ ਇਸ ਦੇ ਟੀਕਿਆ ਦੀ ਜਮੀਨ ਵਿਚ ਹੋ ਰਹੀ ਨਜਾਇਜ ਦਖਲਅੰਦਾਜੀ ਬੰਦ ਕਰਵਾਈ ਜਾਵੇ । 1961 ਦੇ ਮੁੁਤਾਬਕ ਇਸ ਜਮੀਨ ਦੀ ਤਬਦੀਲ ਮਲਕੀਅਤ ਕਰਕੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ।

Leave a Reply

Your email address will not be published. Required fields are marked *