ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਦੋਰਾਗਲਾ ਨੇੜੇ ਦੇ ਪਿੰਡ ਉਂਚਾ ਧੁਕਾਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਬਲਬੀਰ ਸਿੰਘ ਉਚਾਧਕਾਲਾ ਦੀ ਅਗਵਾਈ ਵਿੱਚ ਯੂਨੀਅਨ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ। ਇਨਾਂ ਆਗੂਆਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਜਿਨ੍ਹਾਂ ਸਮਾਂ ਪਹਿਲਵਾਨ ਲੜਕੀਆਂ ਨੂੰ ਇਨਸਾਫ ਨਹੀਂ ਮਿਲਦਾ ਪੰਜਾਬ ਕਿਸਾਨ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਪਹਿਲਵਾਨਾਂ ਦੀ ਹਮਾਇਤ ਵਿੱਚ ਜਾਰੀ ਰਖਣਗੀਆ। ਆਗੂਆਂ ਕਿਹਾ ਕਿ ਪਹਿਲਵਾਨ ਲੜਕੀਆਂ ਦੁਆਰਾ ਲਿਖਵਾਈ ਗਈ ਐਫ ਆਈ ਆਰ ਦਰਜ ਕੀਤਾ ਸਾਹਮਣੇ ਆ ਚੁੱਕਾ ਹੈ ਕਿ ਕੁੱਝ ਪਹਿਲਵਾਨ ਲੜਕੀਆਂ ਨੇ 2021ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕਿ ਉਸਦੇ ਧਿਆਨ ਵਿੱਚ ਲਿਆ ਦਿਤਾ ਸੀ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ ਪਰ ਦੋ ਸਾਲ ਦਾ ਬੀਤ ਜਾਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨੇ ਕੋਈ ਜਾਂਚ ਕਰਾਉਣੀ ਮੁਨਾਸਿਬ ਨਹੀਂ ਸਮਝੀ, ਅਫਸੋਸ ਇਸ ਗੱਲ ਦਾ ਹੈ ਕਿ ਹੁਣ ਬੀਤੇ 5ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਪਹਿਲਵਾਨ ਲੜਕੀਆਂ ਲਈ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜ਼ਬਾਨ ਤੱਕ ਨਹੀਂ ਖੋਲੀ ਜਿਸਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਗੁਡਾਗਰਦੀ ਦੇ ਹੱਕ ਵਿੱਚ ਖੜੀ ਹੈ।ਪਰ ਸਰਕਾਰ ਨੂੰ ਜਨਤਾ ਦੇ ਵੱਧ ਰਹੇ ਰੋਹ ਅੱਗੇ ਲਾਜ਼ਮੀ ਝੁਕਣਾ ਪਵੇਗਾ। ਪੁਤਲਾ ਸਾੜਨ ਵਾਲਿਆਂ ਵਿਚ ਪ੍ਰੀਤਮ ਸਿੰਘ, ਥੂੜਾ ਸਿੰਘ ਭਾਗੋਕਾਵਾਂ, ਸੁਖਦੇਵ ਸਿੰਘ ਭਾਗੋਕਾਵਾਂ ,ਸੁਖਬੀਰ ਸਿੰਘ ਧੂਤ, ਲਾਭ ਸਿੰਘ ਉੱਚਾ ਧਕਾਲਾਂ, ਗੁਰਦਿਆਲ ਸਿੰਘ ਭਾਗੋਕਾਵਾਂ,ਮਨਜੀਤ ਕੌਰ ਉੱਚਾ ਧਕਾਲਾਂ,ਪਲਵਿੰਦਰ ਸਿੰਘ ਸ਼ਾਮਲ ਸਨ।


