ਇੱਕ ਨਾਜਾਇਜ਼ ਪਿਸਤੌਲ, ਇੱਕ ਦੇਸੀ ਕੱਟਾ ਅਤੇ 6 ਕਾਰਤੂਸਾਂ ਸਮੇਤ ਦੋ ਨੌਜਵਾਨ ਕਾਬੂ-ਡੀ.ਐਸ.ਪੀ ਰਿਪੁਤਪਨ

ਗੁਰਦਾਸਪੁਰ

ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਇੱਕ ਨਾਜਾਇਜ਼ ਪਿਸਤੌਲ, ਇੱਕ ਦੇਸੀ ਕੱਟਾ ਅਤੇ 6 ਕਾਰਤੂਸਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ 2013 ਬਹੁਚਰਚਿਤ ਰਹੇ ਗੀਤਾ ਭਵਨ ਰੋਡ ਤੇ ਰਹਿਣ ਵਾਲੇ ਡਾਕਟਰ ਡੌਲੀ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਅਦਾਲਤ ਵੱਲੋਂ ਇਸ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 9 ਸਾਲ ਜੇਲ ਵਿੱਚ ਕੱਟਣ ਤੋਂ ਬਾਅਦ ਸਾਲ ਕੁ ਪਹਿਲਾਂ ਉਹ ਜਮਾਨਤ ਤੇ ਬਾਹਰ ਆਇਆ ਸੀ।

 ਡੀ ਐਸ ਪੀ ਰਿਪੁਤਪਨ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ ਐਸ ਆਈ ਰਾਜ ਮਸੀਹ ਨੇ ਮੁੱਖਬਰ ਖਾਸ ਦੀ ਇਤਲਾਹ ਤੇ ਜੇਲ ਰੋਡ ਗੁਰੂ ਨਾਨਕ ਪਾਰਕ ਸਾਹਮਣੇ ਬਾਠ ਵਾਲੀ ਗਲੀ ਰੇਡ ਕਰਕੇ ਹਰੀ ਉਮ ਪੁੱਤਰ ਲੇਟ ਸੁਨੀਲ ਕੁਮਾਰ ਵਾਸੀ ਮੇਨ ਬਜਾਰ ਜੋਸੀਆਂ ਵਾਲੀ ਗਲੀ ਗੁਰਦਾਸਪੁਰ ਹਾਲ ਵਾਸੀ ਜੀਵਨ ਚੌਕ ਜੰਮੂ, ਅਮਨ ਗਿੱਲ ਉਰਫ ਗੋਰਵ ਗਿੱਲ ਪੁੱਤਰ ਲੇਟ ਸੁਨੀਲ ਗਿੱਲ ਵਾਸੀ ਮੁਹੱਲਾ ਇਸਲਾਮਾ ਬਾਦ ਗੁਰਦਾਸਪੁਰ ਹਾਲ ਵਾਸੀ ਬਸੋਲੀ ਨੇੜੇ ਦੁਨੇਰਾ ਜੰਮੂ ਨੂੰ ਸਵਿਫਟ ਕਾਰ ਨੰਬਰੀ ਐਚ ਪੀ 51.6737 ਸਮੇਤ ਕਾਬੂ ਕਰਕੇ ਉਨ੍ਹਾਂ ਦੀ ਤਲਾਸੀ ਕੀਤੀ।

ਦੋਰਾਂਨੇ ਤਲਾਸੀ ਹਰੀ ਉਮ ਦੀ ਖੱਬੀ ਡੱਬ ਵਿਚੋ ਪਿਸਟਲ 32 ਬੋਰ ਬਿਨਾਂ ਮਾਰਕਾ ਸਮੇਤ ਮੈਗਜੀਨ ਅਤੇ 4 ਰੋਂਦ ਜਿੰਦਾ ਬਰਾਮਦ ਹੋਏ ਅਤੇ ਅਮਨ ਗਿੱਲ ਦੀ ਖੱਬੀ ਡੱਬ ਵਿਚੋ 315 ਬੋਰ ਦਾ ਦੇਸੀ ਕੱਟਾ ਬਿਨਾਂ ਮਾਰਕਾ ਅਤੇ ਪੈਂਟ ਦੀ ਸੱਜੀ ਜੇਬ ਵਿਚੋ 315 ਬੋਰ ਦੇ 2 ਜਿੰਦਾ ਰੋਂਦ ਬਰਾਮਦ ਹੋਏ । ਤਿੰਨ ਖਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਨਾਜਾਇਜ਼ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਹਰੀ ਓਮ ਨੇ ਦੱਸ ਸਾਲ ਪਹਿਲਾਂਂ ਬਹੁਚਰਚਿਤ ਰਹੇ ਡਾਕਟਰ ਡੌਲੀ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ। ਗੀਤਾ ਭਵਨ ਰੋਡ ਦੇ ਰਹਿਣ ਵਾਲੇ ਇਸ ਡਾਕਟਰ ਦੀ ਲੜਕੀ ਨੂੰ ਝਾਂਸੇ ਵਿੱਚ ਲੈ ਕੇ ਇਸ ਨੇ ਰਾਤ ਨੂੰ ਉਸ ਦੇ ਘਰ ਵੜ ਕੇ ਤੇਜ਼ਧਾਰ ਹਥਿਆਰਾਂ ਡਾਕਟਰ ਨੂੰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅਦਾਲਤ ਵੱਲੋਂ ਹਰਿਓਮ ਤੇ ਲੜਕੀ ਨੂੰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਰਿ ਓਮ ਇਸ ਮਾਮਲੇ ਵਿੱਚ 9 ਸਾਲ ਜੇਲ ਵਿੱਚ ਰਹਿਣ ਤੋਂ ਬਾਅਦ ਇੱਕ ਸਾਲ ਪਹਿਲਾ ਹੀ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਕੁਝ ਦਿਨਾਂ ਬਾਅਦ ਫੇਰ ਤੋਂ ਨਾਜਾਇਜ਼ ਅਸਲੇ ਅਤੇ ਮਾਦਕ ਪਦਾਰਥਾਂ ਨਾਲ ਇਕ ਔਰਤ ਸਮੇਤ ਫੜਿਆ ਗਿਆ ਸੀ। ਹੁਣ ਫਿਰ ਇਸ ਪਾਸੋਂ ਨਾਜਾਇਜ਼ ਪਿਸਤੌਲ ਬਰਾਮਦ ਕੀਤੀ ਗਈ ਹੈ।ਇਸ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਇਕ ਕਤਲ ,ਦੋ ਨਜਾਇਜ਼ ਅਸਲੇ ਅਤੇ ਅਤੇ ਇਕ ਮਾਦਕ ਪਦਾਰਥ ਵਿਰੋਧੀ ਐਕਟ ਦੇ ਅਧੀਨ  ਕੁਲ ਚਾਰ ਮਾਮਲੇ ਦਰਜ ਹਨ।

Leave a Reply

Your email address will not be published. Required fields are marked *