ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਦੀ ਪੁਲਸ ਨੇ ਧੋਖੇ ਨਾਲ ਬੇਈਮਾਨੀ ਨਾਲ ਗਾਹਕਾਂ ਦੇ ਦਸਤਾਵੇਜਾਂ ਦੀ ਵਰਤੋਂ ਕਰਕੇ ਇੱਕ ਤੋਂ ਵੱਧ ਸਿੰਮ ਪ੍ਰਾਪਤ ਕਰਨੇ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਹੈ।
ਨੋਡਲ ਅਧਿਕਾਰੀ ਇੰਡਸਟਰੀਅਲ ਏਰੀਆ ਫੇਸ-8 ਥਾਣਾ ਸਿਟੀ ਮੋਹਾਲੀ ਨੇ ਦੱਸਿਆ ਕਿ ਅਰਮਾਨ ਟੈਲੀਕਾਮ ਜੋ ਕਾਲਜ ਰੋਡ ਗੁਰਦਾਸਪੁਰ ਵਿਖੇ ਹੈ। ਅਰਮਾਨ ਟੈਲੀਕਾਮ ਵਲੋਂ ਕ੍ਰੀਬ 16 ਸਿੰਮ ਕਾਰਡ ਉਸੇ ਮਿਤੀ ਨੂੰ ਜਾਰੀ ਕੀਤੇ ਗਏ ਹਨ ਜਿਨਾਂ ਦਾ ਚਿਹਰਾ/ਫੋਟੋ ਇੱਕੋ ਹੈ ਪਰ ਨਾਮ ਵੱਖ-ਵੱਖ ਹਨ।ਦੋਸੀ ਨੇ ਧੋਖੇ ਨਾਲ ਬੇਈਮਾਨੀ ਨਾਲ ਗਾਹਕਾਂ ਦੇ ਦਸਤਾਵੇਜਾਂ ਦੀ ਵਰਤੋਂ ਕਰਕੇ ਇੱਕ ਤੋਂ ਵੱਧ ਸਿੰਮ ਪ੍ਰਾਪਤ ਕੀਤੇ ਹਨ।ਜਿਸ ਵਿੱਚ ਹੋਰ ਵੀ ਨਾਮਲੂਮ ਵਿਅਕਤੀਆਂ ਦੀ ਮਿਲੀਭੁਗਤ ਹੋ ਸਕਦੀ ਹੈ।


