ਪੰਚਾਇਤੀ ਜਮੀਨ ‘ਤੇ ਜੇ ਕਿਸੇ ਦਾ ਘਰ ਬਣਿਆ ਹੈ ਤਾਂ ਉਸ ਨੂੰ ਢਾਹਿਆ ਨਹੀਂ ਜਾਵੇਗਾ
ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)-ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਸਪੱਸ਼ਟ ਕੀਤਾ ਕਿ ਉਨਾਂ ਪਿੱਛਲੇ ਸਾਲ 9030 ਏਕੜ ਸਰਕਾਰੀ ਜਮੀਨ ਕਈ ਰਾਜਨੀਤਿਕ ਅਤੇ ਰਸੂਖਦਾਰ ਲੋਕਾਂ ਤੋਂ ਖਾਲੀ ਕਰਵਾਈ ਗਈ ਸੀ | ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰ ਆਦੇਸ਼ ਜਾਰੀ ਕੀਤੇ ਹਨ ਕਿਉਹ 31 ਮਈ ਤੱਕ ਆਖਰੀ ਚਿਤਾਵਨੀ ਹੋਰ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਿੰਨਾਂ ਕੋਲ ਸਰਕਾਰੀ ਜਮੀਨ ‘ਤੇ ਕਬਜ਼ਾ ਕੀਤਾ ਹੈ, ਉਹ 31 ਮਈ ਤੋਂ ਪਹਿਲਾਂ ਛੱਡ ਦੇਣ | 1 ਜੂਨ ਤੋਂ ਬਾਅਦ ਅਸੀ 600 ਏਕੜ ਸਰਕਾਰੀ ਜਮੀਨ ਖਾਲੀ ਕਰਨ ਜਾ ਰਹੇ ਹਾ | ਪੰਜਾਬ ਦੇ ਸਮੂਹ ਡੀਡੀਪੀਓਜ਼ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਪਾਰਦਰਸ਼ਤਾ ਢੰਗ ਨਾਲ ਕੰਮ ਕਰਨ ਅਤੇ ਸ਼ਾਮਲਾਟ ਜਮੀਨਾਂ ਦੀ ਬੋਲੀ ਘੱਟੋਂ ਘੱਟ 15 ਹਜਾਰ ਰੂਪਏ ਦੀ ਰਕਮ ਮਿਥੀ ਨਕਦ ਭਰਾਈ ਜਾਇਆ ਕਰੇਗੀ |
ਧਾਲੀਵਾਲ ਨੇ ਕਿਹਾ ਕਿ ਜਿਹੜੀਆ ਜਮੀਨਾਂ ਕਿਸੇ ਕਾਰਨ ਕਰਕੇ ਠੇਕੇ ਉਤੇ ਨਾਲ ਚੜ ਸਕੀਆ | ਉਨ੍ਹਾਂ ਜਮੀਨਾਂ ‘ਤੇ 1 ਜੁਲਾਈ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਚਾਇਤੀ ਜਮੀਨ ‘ਤੇ ਜੇ ਕਿਸੇ ਦਾ ਘਰ ਬਣਿਆ ਹੈ ਤਾਂ ਉਸ ਨੂੰ ਢਾਹਿਆ ਨਹੀਂ ਜਾਵੇਗਾ, ਸਗੋਂ ਮਕਾਨ ਮਾਲਕ ਵੱਲੋਂ ਜਮੀਨ ਦੇ ਪੈਸੇ ਵਸੂਲੇ ਜਾਣਗੇ | ਜੋ ਕਿ ਇੱਕ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਗੱਲ ਹੈ |


