ਡਾਕਟਰ ਸ਼ਿਆਮ ਸੁੰਦਰ ਦੀਪਤੀ ਨੇ ਕੀਤੇ ਅਹਿਮ ਖੁਲਾਸੇ
ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)– ਪਿਛਲੇ ਦਿਨੀਂ ਦਿਮਾਗ਼ੀ, ਮਾਨਸਿਕ ਰੋਗਾਂ ਅਤੇ ਨਸ਼ਾ ਛਡਾਉਣ ਦੇ ਮਾਹਿਰ ਦੋਸਤ ਡਾ. ਗਗਨਦੀਪ ਸੇਖੋਂ, ਐਮ.ਐਮ.ਬੀ.ਐਸ, ਐਮ.ਡੀ (Psychiatry) Ex. ਰਾਜਿੰਦਰਾ ਹਸਪਤਾਲ, ਪਟਿਆਲਾ। ਹੁਣ ਸਿਵਲ ਹਸਪਤਾਲ਼ ਬਰਨਾਲਾ ਜੀ ਨੂੰ ਮਿਲੇ। ਡਾਕਟਰ ਸਾਹਿਬ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ, ਦੀਵਾਨਾ ਵੱਲੋਂ ਗੱਲਬਾਤ ਕੀਤੀ ਗਈ। ਆਪਣੇ ਤਜ਼ੁਰਬੇ ਵਿੱਚੋਂ ਪਿੰਡਾਂ ਵਿੱਚ ਕਾਫ਼ੀ ਲੋਕਾਂ ਦੇ ਪਰਵਾਰਿਕ, ਸਮਾਜਿਕ, ਆਰਥਿਕ, ਨਿੱਜੀ, ਸਰੀਰਿਕ ਸਮੱਸਿਆਵਾਂ ਕਰਕੇ ਮਾਨਸਿਕ ਰੋਗੀ ਹੋਣ, ਨਸ਼ਿਆਂ ਵਿੱਚ ਫਸੇ ਹੋਣ ਬਾਰੇ ਗੱਲਬਾਤ ਹੋਈ। ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਅਸੀਂ ਪਿੰਡ ਲਾਇਬਰੇਰੀ ਵੱਲੋਂ ਮਨੋਰੋਗ ਮਸ਼ਵਰਾ ਕੇਂਦਰ ਚਲਾਉਣਾ ਚਾਹੁੰਦੇ ਹਾਂ। ਓਹਨਾਂ ਇਸ ਵਿਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਈ ਵੱਲੋਂ ਇਸ ਤਰ੍ਹਾਂ ਦੇ ਜਾਗਰੂਕ ਕਰਨ ਦੇ ਯਤਨ ਕਰਨ ਦੀ ਬਹੁਤ ਲੋੜ ਹੈ।
ਸਿਗਰਟ, ਬੀੜੀ, ਜ਼ਰਦਾ, ਸ਼ਰਾਬ, ਚਿੱਟਾ ਆਦਿ ਨਸ਼ੇ ਦੇ ਆਦੀ ਹਨ ਜਾਂ ਆਦੀ ਹੋ ਰਹੇ ਹਨ। ਇਹਨਾਂ ਸਭ ਨੂੰ ਇਸ ਸਥਿਤੀ ਵਿਚੋਂ ਕੱਢਣ ਲਈ ਚੰਗਾ ਮਾਹੌਲ ਪਹਿਲੀ ਲੋੜ ਹੈ। ਇਸ ਸਭ ਲਈ ਮਨੋਰੋਗੀ ਮਾਹਿਰ ਦੀ ਕਾਊਂਸਲਿੰਗ ਬੇਹੱਦ ਜ਼ਰੂਰੀ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਸਹੀ ਮੌਕੇ ‘ਤੇ ਸਹੀ ਸਲਾਹ ਨਾਲ ਪੀੜਤ ਲੋਕਾਂ ਦਾ ਬਹੁਤ ਫ਼ਾਇਦਾ ਹੋ ਸਕਦਾ ਹੈ। ਇਸ ਨਾਲ ਠੀਕ ਹੋਏ ਮਰੀਜ ਹੋਰਨਾਂ ਲਈ ਚੰਗੀ ਉਦਾਹਰਨ ਬਣਦੇ ਹਨ। ਚੰਗੇ ਸਾਹਿਤ ਪੁਸਤਕਾਂ ਨਾਲ ਜੁੜ ਕੇ ਮਾਨਸਿਕ ਤੌਰ ‘ਤੇ ਜੱਦੋਜਹਿਦ ਕਰ ਰਹੇ ਲੋਕ ਬਹੁਤ ਕੁੱਝ ਚੰਗਾ ਕਰ ਸਕਦੇ ਹਨ। ਡਾ. ਸੇਖੋਂ ਹੁਰਾਂ ਨੇ ਵਿਸ਼ਵਾਸ਼ ਦਵਾਇਆਂ ਕਿ ਉਹ ਆਪਣੇ ਵੱਲੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਨਾਲ ਵੱਧ ਤੋਂ ਵੱਧ ਸਹਾਇਤਾ ਕਰਨਗੇ। ਮਾਨਸਿਕ ਰੋਗਾਂ, ਦਿਮਾਗ਼ੀ ਬਿਮਾਰੀਆਂ, ਨਸ਼ੇ ਤੋਂ ਪੀੜਤ ਲੋਕਾਂ ਲਈ ਸਹੀ ਮਸ਼ਵਰਾ, ਕਾਊਂਸਲਿੰਗ ਦੇ ਕੇ ਇਹ ਕੇਂਦਰ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਇਸੇ ਤਰ੍ਹਾਂ ਸਿਹਤ ਸਾਹਿਤ ਵਿੱਚ ਵੱਡਾ ਨਾਮ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਨਾਲ ਗੱਲ ਹੋਈ। ਓਹਨਾਂ ਨੇ ਇਸ ਵਿਚਾਰ ਜ਼ੋਰਦਾਰ ਸੁਆਗਤ ਕੀਤਾ। ਇਹੋ ਜਿਹੇ ਮਸ਼ਵਰਾ ਕੇਂਦਰਾਂ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਵਿੱਚ ਸੇਵਾਵਾਂ ਲਈ ਹਾਜ਼ਿਰ ਰਹਿਣਗੇ।
ਇਸ ਤਰ੍ਹਾਂ ਚੰਗੇ ਡਾਕਟਰ ਸਾਹਿਬਾਨਾਂ, ਕੌਂਸਲਰਾਂ ਦੀਆਂ ਸੇਵਾਵਾਂ ਸਮੇਂ-ਸਮੇਂ ‘ਤੇ ਕੇਂਦਰ ਵਿੱਚ ਲਈਆਂ ਜਾਣਗੀਆਂ ਤੇ ਇਲਾਕ਼ੇ ਦੇ ਲੋਕ ਲਾਭ ਲੈ ਸਕਣਗੇ।
ਇਸ ਤਰ੍ਹਾਂ ਹੋਰ ਲੋਕ ਪੱਖੀ ਡਾਕਟਰਾਂ ਨਾਲ ਗੱਲਬਾਤ ਕਰ ਰਹੇ ਹਾਂ। ਆਪਣੇ ਲੋਕਾਂ ਨੂੰ ਸਹੀ ਪਾਸੇ ਲਾਉਣ ਲਈ, ਮਾਹੌਲ ਬਨਾਉਣ ਵਿੱਚ ਲੋਕਾਂ ਦੀ ਸਹਾਇਤਾ ਸਭ ਤੋਂ ਵੱਧ ਜ਼ਰੂਰੀ ਹੈ। ਸੋ ਦੀਵਾਨਾ ਲਾਇਬਰੇਰੀ, ਗ੍ਰਾਮ ਪੰਚਾਇਤ, NRI ਵੀਰਾਂ, ਪਿੰਡ ਵਾਸੀਆਂ ਵੱਲੋਂ ਇਲਾਕੇ ਦੇ ਪਿੰਡਾਂ ਦੀਆਂ ਸੰਸਥਾਵਾਂ, ਕਲੱਬਾਂ, ਪੰਚਾਇਤਾਂ, ਅਗਾਂਹਵਧੂ ਵਿਅਕਤੀਆਂ ਅਤੇ ਸ਼ਕਤੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਜੈਕਟ ਵਿੱਚ ਸਹਾਇਤਾ ਕਰਨ।


