ਸੰਗਰੂਰ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)–ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਨ੍ਹ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸਦਾ ਏਜੰਡਾ ਹੈ ਕਿ ਜਮੀਨ ਦਾ ਸਵਾਲ ਅਤੇ ਦਲਿਤ ਹੈ। ਜਿਸ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁੱਖ ਬੁਲਾਰੇ ਡਾ. ਵਿਕਾਸ ਰਵੇਲ (ਪ੍ਰੋ. ਜੇ.ਐਨ.ਯੂ) ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰ ਰਹੇ ਹਨ। ਇਹ ਸੈਮੀਨਾਰ ਪ੍ਰਜਾਪਤ ਧਰਮਸ਼ਾਲਾ ਨੇੜੇ ਬਰਨਾਲਾ ਕੈਂਚੀਆ ਸੰਗਰੂਰ ਵਿਖੇ 9 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਇਲਾਕੇ ਦੇ ਬੁੱਧੀਜੀਵੀ ਸ਼ਿਰਕਤ ਕਰਨਗੇ।


