ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਸਮੂਹ ਜਿਲ੍ਹਿਆ ਦੇ ਆਰ.ਟੀ.ਏ ਨੂੰ ਇੱਕ ਸਰਕੂਲਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਹਨ ਕਿ ਜਿਸ ਕੰਪਨੀ ਕੋਲ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ ਬਣਾਉਣ ਦਾ ਕੰਟਰੈਕਟਰ ਸੀ, ਉਸ ਵੱਲੋਂ ਲੋਕਾਂ ਨੂੰ ਖੱਜਲ ਖੁਆਰੀ ਕੀਤੀ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਅਜੇ ਤੱਕ ਪ੍ਰਿਟਿੰਗ ਲਾਇਸੈਂਸ ਅਤੇ ਆਰ.ਸੀ ਪ੍ਰਾਪਤ ਨਹੀਂ ਹੋਈਆ। ਇਸ ਸਬੰਧੀ ਉਹ ਲੋਕ ਇੱਕ ਪੋਰਟਲ ਐਪ ਰਾਹੀਂ ਆਪਣੇ ਮੋਬਾਇਲ ਤੇ ਆਰ.ਸੀ/ਡਰਾਈਵਿੰਗ ਲਾਇਸੈਂਸ ਡਾਊਨਲੋਡ ਕਰਕੇ ਰੱਖਣ। ਜਿਨ੍ਹਾਂ ਕੋਲ ਇਹ ਡਾਕੂਮੈਂਟਰੀ ਪਰੂਫ ਹੋਵੇਗਾ, ਉਨ੍ਹਾਂ ਦੀ ਆਰ.ਟੀ.ਏ ਜਾਂ ਟ੍ਰੈਫਿਕ ਪੁਲਸ ਵੱਲੋਂ ਚਾਲਾਨ ਨਹੀਂ ਕੀਤਾ ਜਾਵੇਗਾ।
ਪਰ ਟ੍ਰਾਂਸਪੋਰਟਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਸਪੱਸ਼ਟ ਕੀਤਾ ਕਿ ਉਹ ਲੋਕ ਜਿਨ੍ਹਾਂ ਕੋਲ ਨਾ ਡਰਾਈਵਿੰਗ ਲਾਇਸੈਂਸ ਅਤੇ ਨਾ ਹੀ ਹੋਰ ਗੱਡੀ ਬਾਰੇ ਪੁਖਤਾ ਸਬੂਤ ਹੋਣਗੇ, ਉਨ੍ਹਾਂ ਖਿਲਾਫ ਨਿਯਮਾਂ ਅਨੁਸਾਰ ਯੋਗ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾ ਕਿਹਾ ਕਿ ਬਹੁਤ ਹੀ ਜਲਦੀ ਆਰ.ਸੀ ਅਤੇ ਲਾਇਸੈਂਸ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਭਾਵੇਂ ਇਹ ਅੰਕੜਾ ਕਾਫੀ ਵੱਡਾ ਹੈ, ਪਰ ਫਿਰ ਵੀ ਲੋਕਾਂ ਨੂੰ ਦਸਤਾਵੇਜ ਕ੍ਰਮਵਾਰ ਹਫਤੇ ਤੱਕ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਜੋ ਲੋਕਾਂ ਨੂੰ ਯਾਤਰਾ ਕਰਨ ਸਮੇਂ ਕੋਈ ਦਿੱਕਤ ਨਾ ਆਵੇ।