ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਚੇਤ ਦੀ ਪੰਜਵੀਂ ਨੂੰ ਸਮਾਗਮ ਕਰਵਾਉਣਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਕਦਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)—ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਜਲੰਧਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਚੇਤ ਦੀ ਪੰਜਵੀਂ ਦਾ ਸ਼ੁੱਭ ਦਿਹਾੜਾ ਬਹੁਤ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ, ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੀਆਂ ਨਾਮਵਰ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਸਮੇਤ ਸੰਤਾਂ ਨੇ ਹਾਜ਼ਰੀ ਲਵਾਈ, ਧਾਰਮਿਕ ਬੁਲਾਰਿਆਂ ਤੇ ਹੋਰ ਸ਼ਖ਼ਸੀਅਤਾਂ ਦਾ ਮੁੱਖ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦਸਿਆ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ (ਸੰਤ ਸਮਾਜ) ਵੱਲੋਂ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਆਲੋਵਾਲ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਦੀ ਪ੍ਰੇਰਨਾ ਸਦਕਾ ਜਿਥੇ ਸਾਰੇ ਹੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਗੁਰਪੁਰਬ ਤੇ ਹੋਰ ਸਮਾਗਮ ਮਨਾਉਣ ਦੀ ਚਲਾਈ ਧਾਰਮਿਕ ਲਹਿਰ ਤਹਿਤ ਇਹ ਧਾਰਮਿਕ ਸਮਾਗਮ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਅਤੇ ਚੇਤਰ ਮਹੀਨੇ ਦੀ ਪੰਜਵੀਂ ਨੂੰ ਸਮਰਪਿਤ ਕਰਵਾਏ ਗਏ।

ਭਾਈ ਖਾਲਸਾ ਨੇ ਦੱਸਿਆ ਇਸ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਗੁਰੂਦੁਆਰਾ ਸਾਹਿਬ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਲੂਆਂ ਵੱਲੋਂ ਰੱਖੇਂ ਚਾਰ ਲੜੀਵਾਰ ਅਖੰਡ ਪਾਠਾਂ ਦੇ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਹੁਕਮਨਾਮੇ ਤੋਂ ਉਪਰੰਤ ਮੁੱਖ ਪ੍ਰਬੰਧਕ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਦੇ ਸ਼ਬਦ ਗੁਰਬਾਣੀ ਕਥਾ ਵਿਚਾਰਾਂ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਪਰ-ਆਰੰਭਤਾ ਹੋਈ, ਜਿਸ ਵਿੱਚ ਗੁਰੂਦੁਆਰਾ ਸਾਹਿਬ ਦੇ ਹੈੱਡ ਰਾਗੀ ਭਾਈ ਹਰਜੀਤ ਸਿੰਘ ਜੀ ਦੇ ਕੀਰਤਨੀ ਜਥੇ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਰਾਗੀ ਢਾਡੀ, ਕਥਾਵਾਚਕ, ਕਵੀਸ਼ਰਾਂ ਤੇ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਤੇ ਹਜ਼ਾਰਾਂ ਸੰਗਤਾਂ ਨੇ ਵੀ ਸਮਾਗਮ’ਚ ਹਾਜ਼ਰੀ ਲਵਾਈ,ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਨੇ ਬੋਲਦਿਆਂ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਤੇ ਕੋਟਿ ਕੋਟਿ ਪ੍ਰਣਾਮ ਕੀਤਾ ,ਉਥੇ ਸੰਗਤਾਂ ਨੂੰ ਦੱਸਿਆ ਗੂਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਕੇ ਸਿਖਾਂ ਨੂੰ ਮੀਰੀ ਪੀਰੀ ਦੇ ਉੱਚ ਸਿਧਾਂਤ ਨਾਲ ਜੋੜਨ ਲਈ ਸਿਖਾਂ ਦੀ ਸੁਪਰੀਮ ਪਾਵਰ ਸ਼੍ਰੀ ਆਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਉਨ੍ਹਾਂ ( ਭਾਈ ਖਾਲਸਾ) ਨੇ ਸਿੱਖਾਂ ਨੂੰ ਅਪੀਲ ਕੀਤੀ ਉਹ ਕੂੜ ਦੀ ਰਾਜਨੀਤੀ ਨੂੰ ਛੱਡ ਕੇ ਸੱਚ ਦੀ ਨੀਤੀ ਤੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦੇਣ, ਜੋਂ ਸਮੇਂ ਤੇ ਲੋਕਾਂ ਦੀ ਮੰਗ ਹੈ, ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸਰਪ੍ਰਸਤ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਨੇ ਸਮੂਹ ਸੰਗਤਾਂ ਨੂੰ ਹੱਕ,ਸੱਚ ਦੀ ਕਿਰਤ ਤੇ ਨਾਮ ਜਪਣ ਦੇ ਨਾਲ ਨਾਲ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦੀ ਪ੍ਰੇਰਣਾ ਕੀਤੀ, ਭਾਈ ਖਾਲਸਾ ਨੇ ਦੱਸਿਆ ਸਮੂਹ ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਨੂੰ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਆਲੋਵਾਲ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਅਤੇ ਮੁੱਖ ਧਾਰਮਿਕ ਸਲਾਹਕਾਰ ਸ੍ਰ ਗਰੇਵਾਲ ਲੁਧਿਆਣਾ ਵਲੋਂ ਸਾਂਝੇ ਤੌਰ ਸੀਰੀਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੂੰ ਲੰਗਰ ਦੀ ਪੰਗਤ ਵਿਚ ਬਿਠਾ ਕੇ ਲੰਗਰ ਪ੍ਰਸ਼ਾਦਿ ਛਕਾਇਆ ਗਿਆ।ਇਸ ਮੌਕੇ ਤੇ ਡਾਕਟਰ ਅਮਰਜੋਤ ਸਿੰਘ ਸੰਧੂ ਵੱਲੋਂ ਅਮਰੀਕਾ ਤੋਂ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਗਿਆ ਅਤੇ ਬੀਬੀ ਕਰਮਜੀਤ ਕੌਰ ਸੰਧੂ ਵੱਲੋਂ ਲੰਗਰ ਸੇਵਾ ਦੀ ਬਾਖ਼ੂਬੀ ਤੇ ਜ਼ੁਮੇਵਾਰੀ ਨਾਲ ਸੇਵਾ ਨਿਭਾਈ ਗਈ, ਜਦੋਂ ਕਿ ਹਜ਼ਾਰਾਂ ਸੰਗਤਾਂ ਨੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਕੇ ਆਪਣਾਂ ਮਨੁੱਖੀ ਜੀਵਨ ਸਫਲ ਬਣਾਇਆ।

Leave a Reply

Your email address will not be published. Required fields are marked *