ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ)—ਦਮਦਮੀ ਟਕਸਾਲ ਦੇ ਪ੍ਰਮੁੱਖ ਮਹਾਂਪੁਰਸ਼ ਅਤੇ ਡੇਰਾ ਬਾਬਾ ( ਭਾਈ ਹਰਜੀ ਸਾਹਿਬ) ਖੁਖਰੈਣ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਸਕੇ ਭਤੀਜੇ ਭਾਈ ਪ੍ਰੇਮ ਸਿੰਘ ਸੇਵਾਦਾਰ ਡੇਰਾ ਬਾਬਾ ਹਰਜੀ ਖੁਖਰੈਣ ਦੀ 12 ਮਾਰਚ ਐਤਵਾਰ ਨੂੰ ਅਚਾਨਕ ਮੌਤ ਹੋ ਗਈ ,ਪਿੰਡ ਅਤੇ ਇਲਾਕ਼ਾ ਨਿਵਾਸੀਆਂ ਵੱਲੋਂ ਬਾਬਾ ਅਮਰੀਕ ਸਿੰਘ ਜੀ ਅਤੇ ਸਮੂਹ ਪ੍ਰਵਾਰ ਨਾਲ ਗਹਿਰਾ ਦੁੱਖ ਪ੍ਰਗਟਾਵਾ ਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਕਿ ਰੱਬ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੱਜ ਸੰਤ ਸਮਾਜ ਦੇ ਉੱਘੇ ਮਹਾਂਪੁਰਸ਼ ਤੇ ਮੁਖੀ ਡੇਰਾ ਬਾਬਾ ਹਰਜੀ ਖੁਖਰੈਣ ਬਾਬਾ ਅਮਰੀਕ ਸਿੰਘ ਨਾਲ ਭਾਈ ਪ੍ਰੇਮ ਸਿੰਘ ਦੀ ਅਚਾਨਕ ਹੋਈ ਮੌਤਮ ਸਬੰਧੀ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਭਾਈ ਵਿਰਸਾ ਸਿੰਘ ਖਾਲਸਾ ਨੇ ਬਿਆਨ’ਚ ਬਾਬਾ ਅਮਰੀਕ ਸਿੰਘ ਖੁਖਰੈਣ ਦੇ ਹਵਾਲੇ ਨਾਲ ਦਸਿਆ ਕੱਲ 15 ਮਾਰਚ ਨੂੰ ਮਿਰਤਕ ਭਾਈ ਪ੍ਰੇਮ ਸਿੰਘ ਜੀ ਦੇ ਚੌਥੇ ਤੇ ਫੁੱਲ ਚੁਗਣ ਤੋਂ ਉਪਰੰਤ 19 ਮਾਰਚ ਨੂੰ ਡੇਰਾ ਬਾਬਾ ਭਾਈ ਹਰਜੀ ਖੁਖਰੈਣ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਅੰਤਿਮ ਅਰਦਾਸ ਮੌਕੇ ਪੰਥਕ ਪ੍ਰਸਿੱਧ ਰਾਗੀ ਜਥੇ ਰਾਗੀ ਵਿਛੜੀ ਆਤਮਾ ਨੂੰ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਕੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ, ਬਾਬਾ ਅਮਰੀਕ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ 21 ਮਾਰਚ ਨੂੰ ਅੰਤਿਮ ਅਰਦਾਸ’ਚ ਸ਼ਾਮਲ ਹੋਣ ਲਈ ਪਿੰਡ ਖੁਖਰੈਣ ਨੇੜੇ ਭਵਾਨੀਪੁਰ ਕਪੂਰਥਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ।