ਗੁਰਦਾਸਪੁਰ, 14 ਜੂਨ ( ਸਰਬਜੀਤ ) ਸ੍ਰੀਮਤੀ ਦੀਪਤੀ ਉੱਪਲ, ਡਾਇਰੈਕਟਰ ਜਨਰਲ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਅਤੇ ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਮਿਸ਼ਨ ਡਾਇਰੈਕਟਰ ਪੰਜਾਬ ਘਰ—ਘਰ ਰੋਜਗਾਰ ਦੀ ਯੋਗ ਅਗਵਾਈ ਹੇਠ 15 ਜੂਨ 2022 ਨੂੰ ਸਵੇਰੇ 11:00 ਵਜੇ ਸਟਾਰਟ ਅੱਪ—ਮਾਸਟਰ ਯੂਅਰ ਡੈਸਟਿਨੀ (SRART UP-MASTER YOUR DESTINY) ਵਿਸ਼ੇ ਤੇ ਕੈਰੀਅਰ ਟਾਕ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ—ਕਮ—ਸੀ.ਈ.ਈ.ੳ. ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਨੇ ਦੱਸਿਆ ਕਿ ਇਸ ਕੈਰੀਅਰ ਟਾਕ ਦੇ ਮੁੱਖ ਬੁਲਾਰੇ ਹਰਦੀਪ ਸਿੰਘ, ਸੀਨੀਅਰ ਕੰਨਸਲਟੈਂਟ, ਇਨਵੇਸਟ ਪੰਜਾਬ ਅਤੇ ਸ੍ਰੀਮਤੀ ਪ੍ਰਿਆ ਸਿੰਘ ਮੈਨੇਜਿੰਗ ਡਾਇਰੈਕਟਰ, ਬਲੈਕ ਆਈ ਟੈਕਨਾਲੋਜੀ ਪ੍ਰਾਈਵੇਟ ਲਿਮਿਟਡ, ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਰੀਅਰ ਟਾਕ ਦਾ ਮੁੱਖ ਉਦੇਸ਼ ਪੰਜਾਬ ਦੇ ਨੋਜਵਾਨਾਂ ਨੂੰ ਵਿਸ਼ਾ ਮਾਹਿਰਾਂ ਦੀ ਮਦਦ ਨਾਲ, ਕਿ ਆਪਣਾ ਭਵਿੱਖ ਕਿਵੇਂ ਸਵਾਰ ਸਕਦੇ ਹਨ, ਯੋਗ ਬਣਾਉਣਾ ਅਤੇ ਉਹ ਕਿਵੇਂ ਆਪਣੇ ਕਾਰੋਬਾਰ ਵਿਚ ਨਿਵੇਸ਼ ਕਰਕੇ ਆਪਣੀ ਕਿਸ਼ਮਤ ਦੇ ਖੁਣ ਮਾਲਕ ਬਣ ਸਕਦੇ ਹਨ। ਇਸ ਕੈਰੀਅਰ ਟਾਕ ਰਾਹੀਂ ਉਦਮੀਆਂ ਨੂੰ ਖੁਦ ਦਾ ਕਾਰੋਬਾਰ ਕਿਵੇਂ ਸ਼ੁਰੂ ਕਰਨਾ ਹੈ ਅਤੇ ਸਰਕਾਰੀ ਸਕੀਮਾਂ, ਉਹਨਾਂ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਵਿਚ ਕਿਵੇਂ ਮਦਦ ਕਰ ਸਕਦੀਆਂ ਹਨ, ਸਬੰਧੀ ਮਾਰਗ ਦਰਸ਼ਨ ਕੀਤਾ ਜਾਵੇਗਾ।
ਡਾ ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਜਨਰਲ/ ਸ਼ਹਿਰੀ ਵਿਕਾਸ) ਨੇ ਦੱਸਿਆ ਕਿ ਇਸ ਕੈਰੀਅਰ ਟਾਕ ਦਾ ਲਾਈਵ ਪ੍ਰਸਾਰਣ ਰੋਜਗਾਰ ਜਨਰੇਸ਼ਨ, ਸਕਿੱਲ ਡਿਵੇਲਮੈਂਟ ਅਤੇ ਟਰੇਨਿੰਗ ਵਿਭਾਗ ਦੇ ਫੇਸਬੁੱਕ ਪੇਜ ਤੋਂ ਕੀਤਾ ਜਾਵੇਗਾ। ਚਾਹਵਾਨ ਪ੍ਰਾਰਥੀ ਵਿਭਾਗ ਤੇ ਫੇਸਬੁੱਕ ਪੇਜ ਤੇ ਲਾਈਵ ਸ਼ੇਸਨ ਵਿਚ ਸ਼ਾਮਲ ਹੋ ਸਕਦੇ ਹਨ। ਫੇਸਬੁੱਕ ਪੇਜ਼ https://fb.me/e/3dm2obxup ਲਿੰਕ ਰਾਹੀਂ ਵੀ ਜੁੜਿਆ ਜਾ ਸਕਦਾ ਹੈ।