ਕਿਸਾਨ ਤੇ ਜਵਾਨ ਭਲਾਈ ਯੂਨੀਅਨ ਕੋਲੋਂ ਸਹਿਯੋਗ ਲਈ ਸੂਬਾ ਪ੍ਰਧਾਨ ਭੋਜਰਾਜ ਨੂੰ ਸੌਂਪਿਆ ਮੰਗ ਪੱਤਰ

ਗੁਰਦਾਸਪੁਰ

ਮਾਮਲਾ ਸਹਾਇਕ ਲਾਇਨਮੈਨਾਂ ਦੇ ਪਰਚੇ ਦਰਜ ਕਰਨ ਦਾ-
-ਸਹਾਇਕ ਲਾਈਨਮੈਨਾਂ ਵੱਲੋਂ ਵਿੱਢੇ ਸੰਘਰਸ਼ ਚ ਮਦਦ ਕਰੇਗੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ: ਭੋਜਰਾਜ
ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)—ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਚ ਸਹਾਇਕ ਲਾਇਨਮੈਨ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਤੇ ਤਜਰਬਾ ਸਰਟੀਫਿਕੇਟ ਮਾਮਲੇ ਚ ਪਰਚੇ ਦਰਜ ਕਰਨ ਤੋਂ ਬਾਅਦ ਸਹਾਇਕ ਲਾਇਨਮੈਨ ਯੂਨੀਅਨ ਵੱਲੋਂ ਵਿੱਢੇ ਗਏ ਸੰਘਰਸ਼ ਵਿੱਚ ਸਾਥ ਦੇਣ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਮੰਗ ਪੱਤਰ ਦਿੱਤਾ ਗਿਆ।

ਸੂਬਾ ਪ੍ਰਧਾਨ ਭੋਜਰਾਜ ਨੇ ਦੱਸਿਆ ਕਿ ਸੀਆਰਏ 295/19 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਮਸ਼ਾਨਾ, ਦਵਿੰਦਰ ਸਿੰਘ ਵੜ੍ਹੈਚ, ਭਗਵੰਤ ਸਿੰਘ ਕਲੇਰ, ਸਰਵਣ ਸਿੰਘ ਦੂਲਾਨੰਗਲ ਦੇ ਵਫ਼ਦ ਵੱਲੋਂ ਅੱਜ ਉਹਨਾਂ ਨਾਲ ਮੁਲਾਕਾਤ ਕਰਕੇ ਇਕ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸੀਆਰਏ 295/19 ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀਤੇ ਗਏ ਸੰਘਰਸ਼ ਅਤੇ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਸਾਲ 2019 ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ 3500 ਸਹਾਇਕ ਲਾਇਨਮੈਨਾਂ ਦੀ ਭਰਤੀ ਕੀਤੀ ਗਈ ਸੀ ਅਤੇ ਭਰਤੀ ਪ੍ਰਕ੍ਰਿਆ ਦੌਰਾਨ ਵਨ ਟਾਈਮ ਸੈਟਲਮੈਂਟ ਕਰਨ ਲਈ ਜੋ ਇਸ਼ਤਿਹਾਰ ਦਿੱਤਾ ਗਿਆ ਸੀ ਉਸ ਵਿਚ ਮੁਲਾਜ਼ਮਾਂ ਨੂੰ ਕਿਸੇ ਵੀ ਖਿੱਤੇ ਚ ਕੀਤੇ ਕੰਮ ਦੇ ਤਜਰਬਾ ਸਰਟੀਫਿਕੇਟ ਦੀ ਮੰਗ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਭਰਤੀ ਸਬੰਧੀ ਕੁਝ ਬੇਰੁਜ਼ਗਾਰਾਂ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਇਸ ਜਾਂਚ ਤੋਂ ਬਾਅਦ ਉਸ ਸਮੇਂ ਪੇਸ਼ ਕੀਤੇ ਤਜਰਬਾ ਸਰਟੀਫਿਕੇਟ ਨੂੰ ਜਾਅਲੀ ਹੋਣ ਦਾ ਆਧਾਰ ਬਣਾ ਕੇ ਜਾਂਚ ਉਪਰੰਤ ਪਿਛਲੇ ਦਿਨਾਂ ਦੌਰਾਨ ਕੁਝ ਸਹਾਇਕ ਲਾਇਨਮੈਨਾਂ ਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲਾਂ ਚ ਬੰਦ ਕੀਤਾ ਗਿਆ ਹੈ ਅਤੇ ਹੋਰਨਾਂ ਲਾਈਨਮੈਨਾਂ ਤੇ ਵੀ ਪਰਚਾ ਦਰਜ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ ਜਿਸ ਉਪ੍ਰੰਤ ਸੀਆਰਏ 295/19 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਸ਼ੰਘਰਸ਼ ਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦਾ ਸਹਿਯੋਗ ਮੰਗਿਆ ਗਿਆ ਹੈ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਯੂਨੀਅਨ ਸਹਾਇਕ ਲਾਇਨਮੈਨਾਂ ਵੱਲੋਂ ਵਿੱਢੇ ਗਏ ਸੰਘਰਸ਼ ਵਿੱਚ ਮਦਦ ਕਰੇਗੀ ਅਤੇ ਸਹਾਇਕ ਲਾਇਨਮੈਨਾਂ ਦਾ ਮਾਮਲਾ ਹੱਲ ਕਰਾਉਣ ਲਈ ਸੰਭਵ ਹੱਲ ਕਰਨ ਲਈ ਯਤਨਸ਼ੀਲ ਰਹੇਗੀ।

Leave a Reply

Your email address will not be published. Required fields are marked *