ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)— ਪਿੰਡ ਕੋਟ ਸੰਤੋਖ ਰਾਏ ਵਿਖੇ ਸੁਰਜਨ ਸਿੰਘ ਅਤੇ ਰਾਮ ਸਿੰਘ ਬੱਲ ਦੀ ਪ੍ਧਾਨਗੀ ਹੇਠ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ “ਕਿਸਾਨ ਜਾਗਰੂਕਤਾ ਮੁਹਿੰਮ” ਤਹਿਤ ਮੀਟਿੰਗ ਹੋਈ ਜਿਸ ਵਿਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਗੰਨਾ ਕਾਸ਼ਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ 13 ਮਾਰਚ ਨੂੰ ਸ਼ੂਗਰ ਮਿੱਲ ਬਟਾਲਾ ਵਿਖੇ ਹੋ ਰਹੀ ਮੀਟਿੰਗ ਸਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਜਥੇਬੰਦੀ ਦਾ ਵਿਸਥਾਰ ਕਰਦਿਆਂ ਬਲਾਕ ਧਾਰੀਵਾਲ ਦੇ ਚਾਰ ਪਿੰਡਾਂ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਦੇ ਪਿੰਡ ਕੋਟ ਸੰਤੋਖ ਰਾਏ ਤੋਂ ਸੁਖਦੇਵ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ,ਸੁਖਵੰਤ ਸਿੰਘ ਜਸਪਾਲ ਸਿੰਘ, ਪਿੰਡ ਬੱਲ ਤੋਂ ਅੰਮ੍ਰਿਤਪਾਲ ਸਿੰਘ, ਰਾਮ ਸਿੰਘ,ਬਲਕਾਰ ਸਿੰਘ, ਰਾਜਵੀਰ ਸਿੰਘ, ਹਰਪ੍ਰੀਤ ਸਿੰਘ, ਪਿੰਡ ਥੇਹ ਤਿੱਖਾ ਤੋਂ ਕੇਵਲ ਸਿੰਘ ਸੰਧੂ ਸ਼ਮਸ਼ੇਰ ਸਿੰਘ ਸੰਧੂ ਜੀਵਨ ਜੋਤ ਸਿੰਘ ਅਤੇ ਪਿੰਡਜੋਗੋਵਾਲ ਜੱਟਾਂ ਤੋਂ** ਸੰਦੀਪ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਹਰਦੀਪ ਸਿੰਘ ਇਕਾਈਆਂ ਦੇ ਅਹੁਦੇਦਾਰ ਚੁਣੇ ਗਏ ਜਿਨ੍ਹਾਂ ਨੂੰ ਸੂਬਾਈ ਆਗੂਆਂ ਨੇ ਜਥੇਬੰਦੀ ਦੇ ਝੰਡੇ ਸੌਂਪ ਕੇ ਜ਼ਿੰਮੇਵਾਰੀਆਂ ਨਿਯੁਕਤ ਕੀਤੀਆਂ ਗਈਆਂ।
ਇਸ ਮੌਕੇ ਸੂਬਾ ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਭਜੋਤ ਸਿੰਘ ਸਹਾਰੀ, ਜ਼ਿਲਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ,ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਜੌੜੀਆਂ ਖੁਰਦ,ਸਰਪੰਚ ਲਖਵਿੰਦਰ ਸਿੰਘ ਬੱਬਾ,ਕੁਲਦੀਪ ਸਿੰਘ ਗਿੱਲ,ਪ੍ਰੀਤਮ ਸਿੰਘ ਗਿੱਲ,ਜਸਬੀਰ ਸਿੰਘ,ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ,ਦਰਸ਼ਨ ਕੁਮਾਰ,ਰਮੇਸ਼ ਕੂਮਾਰ, ਸੁਰਜੀਤ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਲਖਵੀਰ ਸਿੰਘ, ਹੀਰਾ ਸਿੰਘ ਸੰਘਰ, ਜਸਵਿੰਦਰ ਪਾਲ, ਕੇਵਲ ਸਿੰਘ, ਜੀਵਨਜੋਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹੀਰਾ ਲਾਲ,ਜਸਪਾਲ ਸਿੰਘ,ਨਿਰਮਲ ਸਿੰਘ ਸਰਬਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।


