ਗੁਰਦਾਸਪੁਰ, 14 ਜੂਨ (ਸਰਬਜੀਤ)–ਪੰਜਾਬ ਦੇ 34 ਪਿੰਡਾਂ ਵਿੱਚ 198 ਤੋਂ ਵੱਧ ਸਮਰਸੀਬਲ ਪੰਪਾ ਨੇ ਪਾਣੀ ਚੁੱਕਣਾ ਬੰਦ ਕਰ ਦਿੱਤਾ ਹੈ। ਪਾਣੀ ਬਚਾਓ ਮੁਹਿੰਮ ਤਹਿਤ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ 1 ਲੱਖ ਹੈਕਟੇਅਰ ਤੋਂ ਵੱਧ ਮੂੰਗੀ ਦੀ ਫਸਲ ਕਿਸਾਨਾਂ ਤੋਂ ਕਾਸ਼ਤਕਰਵਾਈ ਹੈ ਅਤੇ ਸਿੱਧੀ ਬਿਜਾਈ ਲਈ ਵੀ ਦਿਨ ਰਾਤ ਉਪਰਾਲੇ ਕਰਵਾਏ ਜਾ ਰਹੇ ਹਨ ਤਾਂ ਜੋ ਧਰਤੀ ਹੇਠਲਾ ਪਾਣੀ ਨੂੰ ਬਚਾਇਆ ਜਾ ਸਕੇ। ਪਰ ਸਿੰਚਾਈ ਅਤੇ ਜਲ ਸੈਨੀਟੇਸ਼ਨ ਵਿਭਾਗ ਪਟਿਆਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਪੰਜਾਬ ਦੇ ਉਕਤ ਪਿੰਡਾਂ ਵਿੱਚ ਜੋ ਸਮਰਸੀਬਲ ਲੱਗੇ ਸਨ, ਉਹ ਆਪਣਾ ਪਾਣੀ ਛੱਡ ਗਏ ਹਨ। ਇਹ ਪਾਣੀ 70 ਫੁੱਟ ’ਤੇ ਚੱਲ ਰਹੇ ਸਨ।
ਇਸ ਸਬੰਧੀ ਰਿਪੋਰਟ ਹੈ ਕਿ ਇੰਨਾਂ ਪਿੰਡਾਂ ਵਿੱਚ 300 ਫੁੱਟ ਤੋਂ ਡੂੰਘਾ ਪਾਣੀ ਪੀਣ ਲਈ ਸਮਰਸੀਬਲ ਬੋਰ ਕਰਨੇ ਪੈ ਰਹੇ ਹਨ, ਜਦੋਂ ਕਿ 70 ਫੁੱਟ ਵਾਲੇ ਬੋਰ ਰੈਡ ਜੋਨ ਵਿੱਚ ਚੱਲੇ ਗਏ ਹਨ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਟੈਕਨੋਲੋਜੀ ਅਫਸਰ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੇ ਫਸਲ ਦੀ ਵਿਭਿੰਨਤਾ ਨਾ ਸ਼ੁਰੂ ਕੀਤੀ ਤਾਂ ਪੂਰਾ ਪੰਜਾਬ ਹੀ ਰਾਜਸਥਾਨ ਬਣ ਜਾਵੇਗਾ ਅਤੇ ਆਉਣ ਵਾਲੀ ਨਵੀ ਪੀੜੀ ਲਈ ਪਾਣੀ ਲਈ ਨਹੀਂ ਮਿਲੇਗਾ। ਇਸ ਲਈ ਲੋੜ ਹੈ ਕਿ ਪਾਣੀ ਤੋਂ ਬਚਾਇਆ ਜਾਵੇ ਤਾਂ ਜੋ ਸਾਡਾ ਭਵਿੱਖ ਉਜਵੱਲ ਹੋ ਸਕੇ।