2009 ਬੈਚ ਦੇ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ

ਪੰਜਾਬ

ਡੀਜੀਪੀ ਗੌਰਵ ਯਾਦਵ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ

ਗੁਰਦਾਸਪੁਰ , 3 ਫਰਵਰੀ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ 2009 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਸ੍ਰ ਹਰਚਰਨ ਸਿੰਘ ਭੁੱਲਰ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.ਪੀ.) ਵਜੋਂ ਤਰੱਕੀ ਦਿੱਤੀ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸ਼੍ਰੀ ਗੌਰਵ ਯਾਦਵ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸ਼੍ਰੀ ਅਰਪਿਤ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਵਿੱਚ ਨਵੇਂ ਪਦਉੱਨਤ ਅਧਿਕਾਰੀ ਦੇ ਮੋਢਿਆਂ ‘ਤੇ ਤਿੰਨ ਤਾਰਿਆਂ ਵਾਲਾ ਨਿਸ਼ਾਨ ਲਗਾਇਆ।
ਡੀਜੀਪੀ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਡੀਆਈਜੀ ਵਜੋਂ ਤਰੱਕੀ ਤੋਂ ਪਹਿਲਾਂ ਸ੍ਰ ਹਰਚਰਨ ਸਿੰਘ ਭੁੱਲਰ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਲਾਅ ਐਂਡ ਆਰਡਰ ਵਜੋਂ ਤਾਇਨਾਤ ਸਨ।
ਪੀਪੀਐਸ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਸ੍ਰ ਹਰਚਰਨ ਸਿੰਘ ਭੁੱਲਰ ਨੂੰ 29 ਸਾਲ ਦੀ ਸੇਵਾ ਪੂਰੀ ਹੋਣ ‘ਤੇ ਡੀਆਈਜੀ ਵਜੋਂ ਤਰੱਕੀ ਮਿਲੀ ਹੈ।

Leave a Reply

Your email address will not be published. Required fields are marked *