ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਰਾਹੁਲ ਗਾਂਧੀ ਕੋਈ ਸੰਜੀਵਨੀ ਬੂਟੀ ਨਹੀਂ ਹੈ-ਮੰਤਰੀ ਧਾਲੀਵਾਲ

ਪੰਜਾਬ

ਕਾਂਗਰਸ ਪਾਰਟੀ ਦੇ ਮੰਤਰੀ ਹੋਰਨਾਂ ਪਾਰਟੀਆਂ ਵਿੱਚ ਹਰ ਰੋਜ ਕਰ ਰਹੇ ਪ੍ਰਵੇਸ਼

ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)- ਰਾਹੁਲ ਗਾਂਧੀ ਕੋਈ ਸੰਜੀਵਨੀ ਬੂਟੀ ਨਹੀਂ ਹੈ, ਜੋ ਖਤਮ ਹੋ ਚੁੱਕੀ ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰ ਸਕੇਂ | ਇਹ ਭਾਰਤ ਜੋੜੋ ਯਾਤਰਾ ਨਹੀਂ ਹੈ, ਕੇਵਲ ਕਾਂਗਰਸ ਪਾਰਟੀ ਜੋੜੋ ਯਾਤਰਾ ਦੇ ਨਾਮ ‘ਤੇ ਇੱਕ ਡਰਾਮਾ ਹੈ | ਜਦੋਂ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਖੈਰੂ-ਖੈਰੂ ਹੋ ਚੁੱਕੀ ਹੈ | ਉਕਤ ਲਫਜ਼ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਅਤੇ ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਵਿਕਾਸ ਕਾਰਜਾ ਦੇ ਇੰਚਾਰਜ਼ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਦੌਰਾਨ ਕਹੇ |
ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਕੋਈ ਆਧਾਰ ਨਹੀਂ ਰਿਹਾ | ਕਾਂਗਰਸ ਦੀ ਧੜੇਬੰਦੀ ਪੂਰੇ ਸੂਬੇ ਵਿੱਚ ਵੇਖਣ ਨੂੰ ਮਿਲ ਰਹੀ ਹੈ | ਜਿਸ ਕਰਕੇ ਪਾਰਟੀ ਦਾ ਅੰਦਰੂਨੀ ਕਲੇਸ਼ ਕਰਕੇ ਹੀ ਕਾਂਗਰਸ ਦੇ ਕਈ ਆਗੂ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਹੋਰਨਾਂ ਪਾਰਟੀਆਂ ਵਿੱਚ ਚੱਲੇ ਗਏ ਹਨ | ਇਸ ਮਨੋਰਥ ਨੂੰ ਰੋਕਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਵਿੱਚ ਦੌਰੇ ‘ਤੇ ਹਨ ਤਾਂ ਜੋ ਲੋਕਾਂ ਵਿੱਚ ਮੁੜ ਕਾਂਗਰਸ ਨੂੰ ਸੁਰਜੀਤ ਕੀਤਾ ਜਾ ਸਕੇ, ਪਰ ਅਜਿਹਾ ਹੁਣ ਕਦੇ ਵੀ ਨਹੀਂ ਹੋ ਸਕਦਾ | ਕਿਉਂਕਿ ਪੰਜਾਬ ਦੇ ਲੋਕ ਪੜੇ ਲਿਖੇ ਹਨ | ਉਹ ਜਾਣਦੇ ਹਨ ਕਿ ਕਾਂਗਰਸ ਨੇ ਬੀਤੇ ਲੰਬੇ ਅਰਸੇ ਦੌਰਾਨ ਆਪਣੇ ਰਾਜ ਕਾਲ ਵਿੱਚ ਕਿਵੇਂ ਪੰਜਾਬ ਨੂੰ ਲੁੱਟਿਆ ਹੈ | ਜਿਸ ਦੇ ਫਲ ਸਵਰੂਪ ਵਿੱਚ ਉਨ੍ਹਾਂ ਬਦਲਾਅ ਨੂੰ ਮੱਦੇਨਜਰ ਰੱਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇੱਕ ਬਦਲਾਅ ਵਾਲੀ ਸਰਕਾਰ ਲਿਆਂਦੀ ਹੈ | ਹੁਣ ਕਾਂਗਰਸ ਨੂੰ ਕਦੇ ਵੀ ਲੋਕ ਮੂੰਹ ਨਹੀਂ ਲਾਉਣਗੇ, ਕਿਉਂਕਿ ਉਨ੍ਹਾਂ ਬੇਰੁਜਗਾਰੀ ਵਿੱਚ ਵਾਧਾ ਕੀਤਾ ਹੈ ਅਤੇ ਭਿ੍ਸ਼ਟਾਚਾਰ ਕਰਕੇ ਪੰਜਾਬ ਦੇ ਸਿਰ ਕਰਜਾ ਚਾੜਿਆ ਹੈ | ਇਸ ਲਈ ਹੁਣ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਤਹਿ ਦਿਲੋਂ ਖੜੇ ਨਜਰ ਆ ਰਹੇ ਹਨ | ਜਿਸ ਕਰਕੇ ਅੱਜ ਪੰਜਾਬ ਵਿੱਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਅਤੇ ਭਿ੍ਸ਼ਟਾਚਾਰ ਨੂੰ ਜੜ੍ਹ ਤੋਂ ਪੁੱਟਣ ਲਈ ਪੰਜਾਬ ਸਰਕਾਰ ਵੱਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦੀ ਰਹੇਗੀ |

Leave a Reply

Your email address will not be published. Required fields are marked *