ਟੋਲ ਪਲਾਜ਼ਾ ਲਾ ਕੇ ਕੇਂਦਰ ਸਰਕਾਰ ਸਰਹੱਦੀ ਖੇਤਰ ਦੇ ਲੋਕਾਂ ਤੇ ਪਾ ਰਹੀ ਹੈ ਬੋਝ : ਕਿਸਾਨ ਆਗੂ
ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ)–ਕਲਾਨੌਰ ਗੁਰਦਾਸਪੁਰ ਨੈਸ਼ਨਲ ਹਾਈਵੇ 354 ਤੇ ਪੈਦੇਂ ਪਿੰਡ ਖੈਹਿਰ ਕੋਟਲੀ ਵਿਖੇ ਲਗਾਏ ਜਾ ਰਹੇ ਟੋਲ ਪਲਾਜ਼ਾ ਦਾ ਨਿਰਮਾਣ ਰੋਕਣ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਲੜੀਵਾਰ ਧਰਨੇ ਦੌਰਾਨ ਅੱਜ ਚੌਥੇ ਦਿਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਚੌਥੇ ਦਿਨ ਗੁਰਮੀਤ ਸਿੰਘ ਜ਼ਿਲ੍ਹਾ ਸਕੱਤਰ ਉਨ੍ਹਾਂ ਦੀ ਅਗਵਾਈ ਹੇਠ ਬਚਨ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਹਰਬੰਸ ਸਿੰਘ, ਬਖਸ਼ੀਸ਼ ਸਿੰਘ,ਭੰਬੋਈ, ਸੁਖਦੇਵ ਸਿੰਘ ਸੱਦਾ, ਰਸ਼ਪਾਲ ਸਿੰਘ, ਬਲਦੇਵ ਸਿੰਘ,ਡਡਿਆਲਾ, ਬਲਕਾਰ ਸਿੰਘ ਨੜਾਂਵਾਲੀ, ਸ਼ਮਸ਼ੇਰ ਸਿੰਘ, ਕਸ਼ਮੀਰ ਸਿੰਘ, ਰਣਯੋਧ ਸਿੰਘ ਹਰਪੁਰਾ, ਸੁਖਵਿੰਦਰ ਸਿੰਘ ਆਦਿ ਧਰਨੇ ਤੇ ਬੈਠੇ। ਇਸ ਮੌਕੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ ਲੱਖਣ ਕਲਾਂ , ਜਗੀਰ ਸਿੰਘ ਲੱਖਣ ਕਲਾਂ, ਸਾਬਕਾ ਸੈਨਿਕ ਸਘੰਰਸ਼ ਕਮੇਟੀ ਐਸ ਪੀ ਸਿੰਘ ਗੋਸਲ, ਸੂਬੇਦਾਰ ਪ੍ਰੇਮ ਸਿੰਘ, ਗੁਜਰ ਸਿੰਘ ਅਤੇ ਬਖਸ਼ੀਸ਼ ਸਿੰਘ, ਜਮਹੂਰੀ ਕਿਸਾਨ ਸਭਾ ਦੇ ਹਰਜੀਤ ਸਿੰਘ ਕਾਹਲੋ, ਸਰਦੂਲ ਸਿੰਘ, ਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਬੀ ਕੇ ਯੂ ਉਗਰਾਹਾਂ ਵੱਲੋਂ ਗੁਰਮੁਖ ਸਿੰਘ ਅਤੇ ਨਾਜ਼ਰ ਸਿੰਘ, ਕੁਲ ਹਿੰਦ ਕਿਸਾਨ ਸਭਾ ਵੱਲੋਂ ਜਗਜੀਤ ਸਿੰਘ ਅਲੂਣਾ ਆਦਿ ਵੱਲੋਂ ਧਰਨੇ ਵਿੱਚ ਬੈਠੇ ਧਰਨਾਕਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਟੋਲ ਪਲਾਜ਼ਾ ਨਹੀਂ ਲੱਗਣ ਦਿੱਤਾ ਜਾਵੇਗਾ। ਚਾਹੇ ਸਾਨੂੰ ਕਿਨੀਂ ਵੀ ਕੁਰਬਾਨੀ ਕਿਓਂ ਨਾ ਕਰਨੀ ਪਵੇ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚਲ ਰਹੇ ਸਘੰਰਸ਼ ਦੀ ਹਮਾਇਤ ਦਾ ਐਲਾਨ ਕੀਤਾ ਅਤੇ ਪੰਜਾਬ ਅਤੇ ਹਰਿਆਣੇ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੇਂਦਰ ਦੀ ਸਾਜ਼ਿਸ਼ ਦੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਸਮੇਂ ਸਮੇਂ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਾਡਰ ਏਰੀਏ ਤੋਂ ਗੁਜਰਦੇ ਇਸ ਹਾਈਵੇ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕ ਜੋ ਪਹਿਲਾਂ ਹੀ ਆਰਥਿਕ ਤੌਰ ਤੇ ਕਮਜ਼ੋਰ ਹਨ ਟੋਲ ਪਲਾਜ਼ਾ ਲਾ ਕੇ ਉਹਨਾਂ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਜਿਸ ਕਾਰਨ ਕਿਸੇ ਵੀ ਕੀਮਤ ਤੇ ਖੈਹਿਰਾ ਕੋਟਲੀ ਟੋਲ ਪਲਾਜ਼ਾ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਸੇਖੂਪੁਰ, ਸੁਖਵਿੰਦਰ ਸਿੰਘ ਭੋਪਰ ਰਣਜੀਤ ਸਿੰਘ ਕੋਟ ਮੋਹਨ ਲਾਲ, ਮਦਨ ਸਿੰਘ ਤਤਲਾ, ਕੁਲਬੀਰ ਸਿੰਘ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਆਮੀਪੁਰ ਬਲਦੇਵ ਸਿੰਘ ਭੋਪਰ ਆਦਿ ਹਾਜ਼ਰ ਸਨ।