ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)—ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਤੇ ਸੰਯੁਕਤ ਅਕਾਲੀ ਦਲ ਨੇ ਬੀਤੇ ਦਿਨੀਂ ਜਲੰਧਰ ਲਤੀਫਪੁਰਾ ਦੇ ਗਰੀਬ ਲੋਕਾਂ ਨੂੰ ਬੇਕਦਰੀ ਢੰਗ ਨਾਲ ਉਜਾੜ ਕੇ ਅੱਤ ਦੀ ਠੰਢ’ਚ ਖੁਲੇ ਅਸਮਾਨ ਵਿਚ ਸਵਾਉਣ ਵਾਲੀ ਭਗਵੰਤ ਮਾਨ ਸਰਕਾਰ ਦੀ ਗਰੀਬ ਮਾਰੂ ਨੀਤੀ ਦਾ ਸਖ਼ਤ ਨੋਟਿਸ ਲੈਂਦਿਆਂ ਜਿਥੇ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ,ਉਥੇ ਕੇਂਦਰੀ ਐਸ ਸੀ ਕਮਿਸ਼ਨ ਦੇ ਚੇਅਰਮੈਨ ਵਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਉਪਰੰਤ ਕਾਰਪੋਰੇਸ਼ਨ, ਨਗਰ ਨਿਗਮ ਸਮੇਤ ਗਰੀਬਾਂ ਨੂੰ ਉਜਾੜਨ ਵਾਲੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਤਲਬ ਕਰਨ ਵਾਲੀ ਕਾਨੂੰਨੀ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਜਾੜੇ ਗਏ ਇਨਾਂ ਗਰੀਬਾਂ ਲਈ ਜਿੰਨੀ ਦੇਰ ਤੱਕ ਸਰਕਾਰ ਪੱਕੀਆਂ ਰਿਹਾਇਸ਼ਾਂ ਦਾ ਪ੍ਰਬੰਧ ਨਹੀਂ ਕਰ ਦੇਂਦੀ, ਉਹਨੀ ਦੇਰ ਤਕ ਇਸ ਜਗ੍ਹਾ ਤੇ ਆਰਜ਼ੀ ਤੌਰ ਤੇ ਵਧੀਆ ਤੰਬੂ ਕਨਾਤਾ, ਮੋਬਾਈਲ ਫਲੱਸਾ ਤੇ ਪਾਣੀ ਸਪਲਾਈ 24 ਘੰਟੇ ਦੇਣ ਦੇ ਨਾਲ ਨਾਲ ਖਾਣਾ ਦਾ ਵੀ ਜਲਦੀ ਪ੍ਰਬੰਧ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਸੰਯੁਕਤ ਅਕਾਲੀ ਦੇ ਜਨਰਲ ਸਕੱਤਰ ਮਹਾਨ ਪੰਥਕ ਆਗੂ ਭਾਈ ਵਸਣ ਸਿੰਘ ਜਫਰਵਾਲ ਅਤੇ ਸਰਬੱਤ ਖਾਲਸਾ ਕਮਾਂਡਰ ਤੇ ਸੰਯੁਕਤ ਅਕਾਲੀ ਦਲ ਦੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਮੋਹਕਮ ਸਿੰਘ ਨੇ ਸਥਾਨਕ ਲੋਕਾਂ ਦੀ ਤਰਸਯੋਗ ਹਾਲਤ ਨੂੰ ਅਖੀਂ ਦੇਖਣ ਤੋਂ ਬਾਅਦ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਜਫਰਵਾਲ ਤੇ ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਇਹ ਦਸਣ ਕਿ ਸਰਕਾਰਾਂ ਲੋਕਾਂ ਨੂੰ ਵਸਾਉਣ ਲਈ ਬਣਾਈਆਂ ਜਾਂਦੀਆਂ ਹਨ ਜਾਂ ਅੱਤ ਦੀ ਠੰਢ’ਚ ਬਜ਼ੁਰਗਾਂ ਤੇ ਬੱਚਿਆਂ ਨੂੰ ਖੁੱਲੇ ਅਸਮਾਨ’ਚ ਸਾਉਣ ਲਈ ਮਜਬੂਰ ਕਰਨ ਲਈ ਬਣਾਈਆਂ ਜਾਂਦੀਆਂ ਹਨ, ਉਹਨਾਂ ਕਿਹਾ ਸਰਕਾਰ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਸ਼ਹਿਰ ਦੇ ਕਿਸੇ ਹਿੱਸੇ ਇਹਨਾਂ ਲਈ ਢੁਕਵੀਂ ਤੇ ਲੋੜੀਂਦੇ ਪ੍ਰਬੰਧ ਕਰਦੀ ,ਜੋਂ ਸਰਕਾਰੀ ਫਰਜ਼ ਸੀ, ਪਰ ਅਜਿਹਾ ਨਾ ਕਰਨ ਦੇ ਉਲਟ ਜਿਸ ਢੰਗ ਨਾਲ ਪੁਲਿਸ ਦੇ ਇਕ ਉੱਚ ਅਧਿਕਾਰੀ ਵੱਲੋਂ ਉਜਾੜਨ ਸਮੇਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਬੇਦਰਦੀ,ਬੇਤਰਸੀ ਅਤੇ ਬੇਕਦਰੀ ਨਾਲ ਇਹਨਾਂ ਗਰੀਬਾਂ ਨੂੰ ਉਜਾੜਿਆਂ ਗਿਆ, ਉਹ ਸਰਕਾਰ ਦੇ ਘਟੀਆ ਪ੍ਰਬੰਧਾਂ ਦੀ ਪੋਲ ਖੋਲਦਾਂ ਹੈ। ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਅਗਰ ਸਰਕਾਰ ਇਹਨਾਂ ਗਰੀਬਾਂ ਨੂੰ ਢੁਕਵੇਂ ਤੇ ਲੋੜੀਂਦੇ ਪ੍ਰਬੰਧ ਕਰਨ’ਚ ਅਸਮਰੱਥ ਹੈ ਤਾਂ ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੂੰ ਜ਼ਮੀਨ ਪਰਵਾਇਡ ਕਰਾਵੇ ਤਾਂ ਕਿ ਇਹਨਾਂ ਖੁੱਲੇ ਅਸਮਾਨ’ਚ ਬੈਠੇ ਗਰੀਬਾਂ ਲਈ ਆਰਜ਼ੀ ਤੌਰ ਤੇ ਮਕਾਨ ਅਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾ ਸਕਣ। ਇਹਨਾਂ ਪੰਥਕ ਆਗੂਆਂ ਨੇ ਰਵੀ ਖਾਲਸਾ ਵਲੋਂ ਉਜਾੜੇ ਸਮੇਂ ਗਰੀਬਾਂ ਨੂੰ ਗੰਦੀਆਂ ਗਾਲਾਂ ਤੇ ਭੱਦੇ ਵਿਹਾਰ ਕਰਨ ਵਾਲੇ ਪੁਲਿਸ ਅਧਿਕਾਰੀ ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਹਮਾਇਤ ਕੀਤੀ,ਅਤੇ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਕਿਹਾ SC ਕਮਿਸ਼ਨ ਦੇ ਚੇਅਰਮੈਨ ਵਲੋਂ ਗਰੀਬਾਂ ਨੂੰ ਉਜਾੜਨ ਲਈ ਪ੍ਰਸ਼ਾਸਨ ਅਧਿਕਾਰੀ ਕੋਈ ਵੀ ਅਦਾਲਤੀ ਹੁਕਮ ਸਬੂਤ ਦੇਣ’ਚ ਅਸਫਲ ਹੋਏ ਜਿਸ ਤੋਂ ਬਾਅਦ ਸਾਫ ਜ਼ਾਹਰ ਹੋ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਆਪ ਸਰਕਾਰ ਦੀ ਤਾਨਾਸ਼ਾਹੀ ਨੀਤੀ ਸੀ ਜਿਸ ਦਾ ਸਮੁਚੀਆਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਸਮੇਤ ਲਖਾਂ ਲੋਕਾਂ ਵੱਲੋਂ ਉਜਾੜੇ ਗਏ ਲੋਕਾਂ ਦੀ ਹਾਲਤ ਵੇਖ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸੰਯੁਕਤ ਅਕਾਲੀਦਲ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਇਹਨਾਂ ਗਰੀਬਾਂ ਨੂੰ ਜਲਦੀ ਤੋਂ ਜਲਦੀ ਮਕਾਨ ਬਣਾ ਕੇ ਦਿੱਤੇ ਜਾਣ ਤੇ ਉਹਨਾਂ ਦੇਰ ਸਥਾਨਕ ਜਗਾਂ ਤੇ ਵਧੀਆ ਤੰਬੂ, ਕਨਾਤਾ ,ਮੋਬਾਈਲ ਫਲੱਸਾ ਤੇ ਪਾਣੀ ਸਪਲਾਈ ਦੇ ਨਾਲ ਨਾਲ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਆਦਿ ਆਗੂ ਹਾਜਰ ਸਨ