ਗੁਰਦਾਸਪੁਰ, 22 ਦਸੰਬਰ (ਸਰਬਜੀਤ ਸਿੰਘ)–ਬੀਤੇ ਦਿਨੀਂ ਜਲੰਧਰ ਦੇ ਗੁਰੂਦੁਆਰਾ ਮਾਡਲ ਟਾਊਨ ਵਿਖੇ ਬਜ਼ੁਰਗਾਂ ਤੇ ਲਚਾਰਾਂ ਦੇ ਬੈਠਣ ਵਾਲੀਆਂ ਕੁਰਸੀਆਂ ਜੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਛੇ ਫੁੱਟ ਨੀਵੀਂ ਜਗ੍ਹਾ ਤੇ ਲੱਗੀਆਂ ਸਨ ਨੂੰ ਭੰਨ ਤੋਂੜ ਕਰਕੇ ਅੱਗ ਲਾਉਣ ਵਾਲੇ ਗਲਤ ਅਨਸਰਾਂ ਵਿਰੁੱਧ ਪ੍ਰਬੰਧਕ ਕਮੇਟੀ ਵਲੋਂ ਪੁਲਸ ਨੂੰ ਲਿਖਤੀ ਰੂਪ ਵਿੱਚ ਦਰਖਾਸਤ ਅਤੇ ਸੀ ਸੀ ਟੀਵੀ ਫੁੱਟਏਜ ਦੇਂਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਮਾਮਲਾ ਦਰਜ ਨਾ ਹੋਣ ਕਾਰਨ ਕਈ ਪੰਥਕ ਆਗੂਆਂ ਤੇ ਸਿਆਸੀ ਵਲੋਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਛੰਕੇ ਪੈਦਾ ਹੋ ਰਹੇ ਸਨ , ਜਿਸ ਤੇ ਸਖ਼ਤ ਸਟੈਂਡ ਲੈਂਦਿਆਂ ਪੰਜਾਬ ਦੇ ਡੀਜੀਪੀ ਵਲੋਂ ਦੋਸ਼ੀਆਂ ਨੂੰ ਦੋ ਟੁਕ ਸ਼ਬਦਾਂ ਵਿਚ ਸਪਸ਼ਟ ਕਰ ਦੇਣਾ ਕਿ ਲਛਮਣ ਰੇਖਾ ਪਾਰ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਘਟਨਾਵਾਂ ਵਿਰੁੱਧ ਪਰਚੇ ਦਰਜ ਕੀਤੇ ਜਾਣਗੇ ਵਾਲੇ ਦਿਤੇ ਬਿਆਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਹਾ ਡੀਜੀਪੀ ਸਾਹਿਬ ਇਹ ਬਿਆਨ ਦੇਰ ਆਏ ਦਰੁਸਤ ਆਏ ਵਾਲਾਂ ਹੈ ਅਤੇ ਅਸੀਂ ਇਸ ਦਾ ਸਵਾਗਤ ਕਰਦੇ ਡੀਜੀਪੀ ਸਾਬ ਤੋਂ ਮੰਗ ਕਰਦੇ ਹਾਂ ਗੁਰੂ ਕੀ ਗੋਲਕ ਨਾਲ ਬਣੀ ਗੁਰੂ ਪ੍ਰਾਪਰਟੀ ਨੂੰ ਸ਼ਰੇਆਮ ਭੰਨ ਤੋਂੜ ਕਰਕੇ ਅੱਗਾਂ ਲਾਉਣ ਵਾਲੇ ਗਲਤ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਢੁੱਕਵੀਂ ਕਾਰਵਾਈ ਕਰਨ ਦੇ ਨਾਲ ਨਾਲ ਬਜ਼ੁਰਗਾਂ ਤੇ ਲਚਾਰਾਂ ਦੇ ਬੈਠਣ ਲਈ ਮੋੜਵੇਂ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਇਸ ਕਾਰਵਾਈ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਰੋਜ਼ਾਨਾ ਦੀ ਸੰਗਤ ਕਰਨ ਵਾਲੇ ਬਜ਼ੁਰਗਾਂ ਤੇ ਲਚਾਰਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਇਸ ਕਰਕੇ ਪੰਜਾਬ ਦੇ ਡੀਜੀਪੀ ਵਲੋਂ ਦਿੱਤੇ ਗਏ ਬਿਆਨ ਦੀ ਜਿਥੇ ਅਸੀਂ ਹਮਾਇਤ ਅਤੇ ਸ਼ਲਾਘਾ ਕਰਦੇ ਹਾਂ ਉਥੇ ਮੰਗ ਕਰਦੇ ਹਾਂ ਕਿ ਜਲੰਧਰ ਦੇ ਗੁਰੂਦੁਆਰਾ ਮਾਡਲ ਟਾਊਨ’ਚ ਕੁਰਸੀਆਂ ਦੀ ਭੰਨ ਤੋਂੜ ਕਰਕੇ ਅੱਗਾਂ ਲਾਉਣ ਦੀ ਸੀ ਸੀ ਟੀਵੀ ਫੁੱਟਏਜ ਰਾਹੀਂ ਸ਼ਨਾਖਤ ਕਰਕੇ ਪਰਚੇ ਦਰਜ ਕੀਤੇ ਜਾਣ ਤਾਂ ਕਿ ਅੱਗੇ ਤੋਂ ਕੋਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾਂ ਦੇ ਸਕੇ ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਡਲ ਟਾਊਨ ਜਲੰਧਰ ਨੂੰ ਹਾਈ ਕੋਰਟ ਦਾ ਰੁਖ਼ ਵੀ ਅਪਨਾਉਣਾ ਪੈ ਸਕਦਾ ਹੈ ਜਿਸ ਲਈ ਸਥਾਨਕ ਪੁਲਿਸ ਅਤੇ ਸਰਕਾਰ ਜੁਵਾਬ ਦੇ ਹੋਵੇ ਗੀ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਸੰਧੂ ਧਰਮਕੋਟ ਆਦਿ ਆਗੂ ਹਾਜਰ ਸਨ।