ਗੁਰਦਾਸਪੁਰ, 20 ਨਵੰਬਰ (ਸਰਬਜੀਤ ਸਿੰਘ)—ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸਵਰਗੀ ਮਾਤਾ ਪਰਕਾਸ਼ ਕੌਰ ਦੀ ਸਲਾਨਾ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਦੂਜੇ ਗੇੜ’ਚ ਅਜ ਇਕ ਸ਼ਾਨਦਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਸਮੇਤ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਭਰਵੇਂ ਸੰਜੋਗ ਨਾਲ ਸਜਾਇਆ ਗਿਆ ਸ਼ਾਨਦਾਰ ਫੁੱਲਾਂ ਨਾਲ ਸਜਾਈ ਗੱਡੀ’ਚ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਤੋਂ ਅੱਗੇ ਹਾਥੀ ਬੈੱਡ ਵਾਜਿਆਂ ਅਤੇ ਗਤਕਾ ਪਾਰਟੀਆਂ ਤੋਂ ਇਲਾਵਾ ਬੀਬੀਆਂ ਦੇ ਸ਼ਬਦ ਕੀਰਤਨੀਏ ਜਥੇ ਅਤੇ ਪੰਥ ਪ੍ਰਸਿਧ ਰਾਗੀ ਢਾਡੀ ਕਥਾ ਵਾਰਾ ਲਾ ਕੇ ਨਗਰ ਕੀਰਤਨ ਦੀ ਰੌਣਕਾਂ ਚਾਰ ਚੰਨ ਲਾ ਰਹੇ ਸਨ, ਇਹ ਨਗਰ ਕੀਰਤਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਅਲੋਵਾਲ,ਭੋਲੇਵਾਲ,ਮੋਤੀਪੁਰ,ਗੰਨਾ ਪਿੰਡ, ਗੁਰੂ ਨਾਨਕ ਵਰਕਸ਼ਾਪ, ਗੁਰਦੁਆਰਾ ਬਾਉਲੀ ਸਾਹਿਬ ਫਿਲੌਰ,ਨੰਗਲਬੇਟ ਅਤੇ ਗੁਰਦੁਆਰਾ ਰਵੀਦਾਸ ਮੰਦਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਵਿਖੇ ਪਹੁੰਚਿਆ ਜਿਥੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਮੁੱਖ ਬੁਲਾਰੇ ਸੰਤ ਸਮਾਜ ਜੀ ਨੇ ਗੁਰੂ ਗਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸਮੂਹ ਸੰਗਤਾਂ ਦੀਆਂ ਨਗਰ ਕੀਰਤਨ’ਚ ਹਾਜ਼ਰੀਆਂ ਭਰਨ ਵਜੋ ਮਨੋ ਕਾਮਨਾਵਾਂ ਪੂਰੀਆਂ ਕਰਨ ਦੀ ਅਰਦਾਸ ਕੀਤੀ ਨਗਰ ਕੀਰਤਨ’ਚ ਸ਼ਾਮਲ ਧਾਰਮਿਕ ਬੁਲਾਰਿਆਂ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਮੋਹਤਬਰ ਧਾਰਮਿਕ ਸਿਆਸੀ ਅਤੇ ਹੋਰ ਸ਼ਖਸੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਨਗਰ ਕੀਰਤਨ ਦੇ ਸਾਰੇ ਪੜਾਵਾਂ ਤੇ ਚਾਹ ਪਕੌੜੇ ਬਿਸਕੁਟ ਤੇ ਫਲਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਲੰਗਰ ਸੰਗਤਾਂ ਨੂੰ ਛਕਾਏ ਗਏ ਇਸ ਮੌਕੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਇਲਾਵਾ ਸਰਪੰਚ ਗਲਜਾਰੀ ਲਾਲ ਡਾਕਟਰ ਅਮਰਜੋਤ ਸਿੰਘ ਸੰਧੂ ਬੀਬੀ ਕਰਮਜੀਤ ਕੌਰ ਸੰਧੂ ਸਲਾਹਕਾਰ ਗਰੇਵਾਲ ਲੁਧਿਆਣਾ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਜਥੇਦਾਰ ਬਾਬਾ ਸਾਹਿਬ ਸਿੰਘ ਲੁਧਿਆਣਾ ਤੋਂ ਇਲਾਵਾ ਹਜਾਰਾਂ ਸੰਗਤਾਂ ਨੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਇਆ ।



