ਡੇਰਾ ਬਾਬਾ ਨਾਨਕ/ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਐਸ.ਐਸ.ਸੀ ਕਾਂਸਟੇਬਲ ਭਰਤੀ 2026 ਅਧੀਨ ਸੀ.ਆਰ.ਪੀ.ਐਫ, ਅਸਾਮ ਰਾਈਫਲ ਆਦਿ ਦੀ ਭਰਤੀ ਲਈ ਕੈਂਪ ਵਿਚ ਦਾਖਲਾ ਸ਼ੁਰੂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐਸ.ਐਸ.ਸੀ ਭਰਤੀ 2026 ਉਪਰੋਕਤ ਸੈਂਟਰਲ ਆਰਮਡ ਪੁਲਿਸ ਫੋਰਸਸ ਆਦਿ ਦੀ ਆਲਲਾਇਨ ਦਰਖਾਸਤਾਂ ਦੀ ਮੰਗ ਪਹਿਲੀ ਦਸੰਬਰ ਤੋਂ 31 ਤੱਕ 2025 ਤੱਕ ਕੀਤੀ ਗਈ ਹੈ।ਇਸ ਭਰਤੀ ਦੇ ਚਾਹਵਾਨ ਨੌਜਵਾਨ ਭਾਰਤ ਸਰਕਾਰ ਦੀ ਵੈਬਸਾਇਟ www.ssc.gov.in ‘ਤੇ 31 ਦਸੰਬਰ 2025 ਤੱਕ ਆਨਲਾਇਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਅਪਲਾਈ ਕਰਨ ਲਈ ਪ੍ਰਾਰਥੀ ਘੱਟੋ-ਘੱਟ ਦੱਸਵੀਂ ਪਾਸ ਚਾਹੀਦਾ ਹੈ ਅਤੇ ਉਮਰ 18 ਸਾਲ ਹੋਣੀ ਲਾਜ਼ਮੀ ਹੈ। ਇਸ ਭਰਤੀ ਦੇ ਚਾਹਵਾਨ ਨੌਜਵਾਨ ਅਪਲਾਈ ਕਰਕੇ ਸੀ-ਪਾਇਟ ਕੈਂਪ ਡੇਰਾ ਬਾਬਾ ਵਿਖੇ ਮੁਫਤ ਲਿਖਤੀ ਅਤੇ ਸਸਰੀਰਕ ਸਿਖਲਾਈ ਲੈ ਸਕਦੇ ਹਨ।


