ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)– ਗਰੀਬਾਂ ਨੂੰ ਤਿੰਨ ਮਹੀਨੇ ਰੋਜ਼ਗਾਰ ਦੇਣ ਦੀ ਗਰੰਟੀ ਸਬੰਧੀ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਕੇਂਦਰ ਸਰਕਾਰ ਨੇ (ਜੀ ਰਾਮ ਜੀ) ਰੱਖ ਦਿੱਤਾ ਹੈ ਅਤੇ ਇਸ ਦੇ ਬੱਜਟ ਅਨੁਪਾਤ ਤਹਿਤ ਪੰਜਾਬ ਸਰਕਾਰ ਨੂੰ ਹੁਣ 40% ਦੇਣਾ ਪਵੇਗਾ ਅਤੇ 60% ਪਾਵੇਗੀ ਕੇਂਦਰ ਸਰਕਾਰ, ਜਦੋਂ ਕਿ ਪਹਿਲਾਂ ਮਨਰੇਗਾ ਸਕੀਮ ਤਹਿਤ ਪੰਜਾਬ ਸਰਕਾਰ ਨੂੰ ਸਿਰਫ 10% ਦੇਣਾ ਪੈਂਦਾ ਸੀ ਅਤੇ ਕੇਂਦਰ 90% ਪਾਉਂਦਾ ਸੀ,ਇਸ ਕਰਕੇ ਪੰਜਾਬ ਸਰਕਾਰ (ਜੀ ਰਾਮ ਜੀ )ਤਹਿਤ ਬਣਾਈ 60/40 ਨਵੀ ਬੰਜਟ ਅਨੁਪਾਤ ਵਾਲੀ ਰਾਸ਼ੀ ਤੋਂ ਬਹੁਤ ਦੁਖੀ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਤਹਿਤ ਗਰੀਬਾਂ ਦੇ ਚੁੱਲੇ ਚੌਕੇ ਬੰਦ ਕਰਵਾਉਣ ਦੇ ਦੋਸ਼ਾਂ ਅਤੇ ਆਪਣੇ ਆਪ ਨੂੰ ਗਰੀਬ ਹਤੈਸੀ ਦੱਸਣ ਦੇ ਡਰਾਮੇਂ ਰਾਹੀਂ ਇੱਕ ਸਸੈਪਲ ਸੈਸ਼ਨ ਸੱਦਣ ਜਾ ਰਹੀ ਹੈ ਤਾਂ ਕਿ ਗਰੀਬਾਂ ਨੂੰ ਕੇਂਦਰ ਸਰਕਾਰ ਵਿਰੁੱਧ ਲਾਮਬੰਦ ਕੀਤਾ ਜਾ ਸਕੇ ! ਜੋ ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ, ਕਿਉਂਕਿ ਪੰਜਾਬ ਦੇ ਗਰੀਬ ਲੋਕ ਭਗਵੰਤ ਮਾਨ ਦੀ ਗਰੀਬ ਵਿਰੋਧੀ ਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜੀ ਰਾਮ ਜੀ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਗੁਮਰਾਹ ਕਰਨ ਵਾਲਾ ਸੈਸ਼ਨ ਬੁਲਾਉਣ ਵਾਲੀ ਨੀਤੀ ਦਾ ਸਖ਼ਤ ਵਿਰੋਧ ਅਤੇ ਕੇਂਦਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀਰਬਾਲ ਦਿਵਸ ਵਜੋਂ ਮਨਾਉਣ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਮਤਾ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਕਿਹਾ ਜੀ ਰਾਮ ਜੀ ਸਬੰਧੀ ਸੈਸ਼ਨ ਸੱਦਣ ਦੇ ਮੁੱਦੇ ਤੇ ਅਕਾਲੀ ਦਲ ਬਾਦਲ,ਕਾਂਗਰਸ ਅਤੇ ਪੰਜਾਬ ਭਾਜਪਾਈਆਂ ਨੇ ਵੀ ਪੰਜਾਬ ਸਰਕਾਰ ਇਸ ਦੀ ਇਸ ਨੀਤੀ ਦਾ ਤਿੱਖਾ ਵਿਰੋਧ ਕਰਦਿਆਂ ਸਪੱਸ਼ਟ ਕੀਤਾ ਕਿ ਅਸਲ ਸੱਚਾਈ ਇਹ ਹੈ ਕਿ ਹੁਣ “ਜੀ ਰਾਮ ਜੀ “ਸਕੀਮ ਤਹਿਤ ਪੰਜਾਬ ਕੋਲ ਆਪਣੇ ਹਿੱਸੇ ਦਾ ਪੈਸਾ ਪਾਉਣ ਲਈ ਨਹੀਂ? ਜਿਸ ਦੇ ਸਿੱਟੇ ਵਜੋਂ ਇਹ ਸਕੀਮ ਬੰਦ ਹੋ ਸਕਦੀ ਹੈ ਅਤੇ ਸਰਕਾਰ ਗ਼ਰੀਬਾਂ ਨੂੰ ਆਪਣੀ ਸਰਕਾਰ ਦੇ ਫਾਇਦੇ ਵਾਸਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ, ਭਾਈ ਖਾਲਸਾ ਨੇ ਕਿਹਾ ਗਰੀਬਾਂ ਨੂੰ ਤਾਂ ਜੀ ਰਾਮ ਜੀ ਤਹਿਤ ਵੀ ਰੋਜ਼ਗਾਰ ਮਿਲਦਾ ਹੀ ਰਹਿਣਾ ਹੈ ਸਗੋਂ 90 ਤੋਂ ਦਿਨਾਂ ਤੋਂ ਇਸ ਦੇ ਦਿਨ ਵਧ ਵੀ ਸਕਦੇ ਹਨ, ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖਣ ਵਿਰੁੱਧ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਸੈਸ਼ਨ ਸੱਦਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੋਈ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਦੂਰ ਰਹਿਣ ਦੀ ਅਪੀਲ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਹਿਬ ਯਾਦਿਆ ਦੇ ਸ਼ਹੀਦੀ ਦਿਵਸ ਨੂੰ ਵੀਰਬਾਲ ਵਜੋਂ ਮਨਾਉਣ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਮਤਾ ਲਿਆਉਣ ਤੇ ਕੇਂਦਰ ਸਰਕਾਰ ਨੂੰ ਦੱਸਿਆ ਜਾਵੇ ਕਿ ਇਸ ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦੀ ਸਮਾਗਮ ਵਜੋਂ ਮਨਾਇਆ ਜਾਵੇ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਮਲਵਿੰਦਰ ਸਿੰਘ ਕੰਗ ਸੰਸਦ ‘ਚ ਬੋਲ ਚੁੱਕੇ ਹਨ ਅਤੇ ਹੁਣ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀ ਰਾਜ ਸਭਾ ‘ਚ ਇਹ ਮਾਮਲਾ ਚੁੱਕਿਆ ਗਿਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜੀ ਰਾਮ ਜੀ ਵਿਰੁੱਧ ਕੇਂਦਰ ਸਰਕਾਰ ਲਈ ਸਪੈਸ਼ਲ ਸੈਸ਼ਨ ਸੱਦਣ ਦੀ ਬਜਾਏ ਸ਼ਹੀਦੀ ਸਮਾਗਮ ਛੋਟੇ ਸਾਹਿਬਜ਼ਾਦੇ ਦੇ ਨਾਮ ਤੇ ਮਨਾਉਣ ਲਈ ਸੈਸ਼ਨ ਸੱਦਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਇਕ ਸਾਂਝਾ ਤੇ ਪੰਜਾਬ ਦਾ ਵੱਡਾ ਧਾਰਮਿਕ ਮੁੱਦਾ ਹੈ ਅਤੇ ਤੁਹਾਡੇ ਤੇ ਦੋਸ਼ ਵੀ ਲੱਗ ਰਹੇ ਹਨ ਕਿ ਤੁਸੀਂ ਸਪੈਸ਼ਲ ਸੈਸ਼ਨ ਸਿਰਫ ਆਪਣੀ ਸਰਕਾਰ ਦੇ ਫਾਇਦੇ ਲਈ ਸੱਦਦੇ ਹੋ ਅਤੇ ਹੁਣ ਵੀ ਕੇਂਦਰ ਸਰਕਾਰ ਵਿਰੁੱਧ ਤੁਸੀਂ ਆਪਣੀ ਸਰਕਾਰ ਦੇ ਫਾਇਦੇ ਨੂੰ ਲੈ ਕੇ ਸੈਸ਼ਨ ਬੁਲਾ ਰਹੇ ਹੋ।।


