ਬਰਨਾਲਾ, ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)– ਇਜ਼ਰਾਈਲੀ ਜਿਓਨਵਾਦੀ ‘ਨੇਤਨਯਾਹੂ’ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਬੰਦੀ ਬਣਾਏ ਗਏ ਫ਼ਲਸਤੀਨੀ ਜਨਤਾ ਅਤੇ ਕੈਦੀਆਂ ਨੂੰ “ਮੌਤ ਦੀ ਸਜ਼ਾ” ਦੇਣ ਲਈ ਕਾਲੇ ਕਾਨੂੰਨ ਥੋਪਣ ਦੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ। ਅਸੀਂ ਅਜਿਹੀਆਂ ਅਣਮਨੁੱਖੀ ਅਤੇ ਅਤਿ ਨਿੰਦਣਯੋਗ ਕਾਰਵਾਈਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਦੁਨੀਆਂ ਭਰ ਦੇ ਤਮਾਮ ਦੇਸ਼ਾਂ ਦੀ ਜਨਤਾ ਨੂੰ ਵੀ ਅਪੀਲ ਕਰਦੇ ਹਾਂ, ਕਿ ਇਜ਼ਰਾਈਲੀ ਜਿਓਨਵਾਦੀ ‘ਨੇਤਨਯਾਹੂ’ ਦੀ ਫਾਸ਼ੀਵਾਦੀ ਸਰਕਾਰ ਜੋ ਮਨੁੱਖਤਾ ਦੇ ਹੱਕ ਵਿੱਚ ਬਣੇ ‘ਅੰਤਰਰਾਸ਼ਟਰੀ ਕਾਨੂੰਨਾਂ’ ਦੀ ਲੰਬੇ ਸਮੇਂ ‘ਤੋਂ ਉਲੰਘਣਾ ਕੀਤੀ ਜਾ ਰਹੀ ਹੈ, ਸਾਰਿਆਂ ਨੂੰ ਮਿਲਕੇ ਉਸਦਾ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ।
ਇਜ਼ਰਾਈਲ ਦੀ ਸੱਜੇ – ਪੱਖੀ ਨੇਤਨਯਾਹੂ ਸਰਕਾਰ ਦੇ ਰੱਖਿਆ ਮੰਤਰੀ ‘ਏਤਮਾਰ ਬੇਨ ਗਾਬਿਰ’ ਜਿਸਨੂੰ ‘ਅੰਤਰਰਾਸਟਰੀ ਅਪਰਾਧ ਕੋਰਟ’ ( ICC) ਵੱਲੋਂ ਪਹਿਲਾਂ ਹੀ ਮਨੁੱਖਤਾ ਵਿਰੁੱਧ ਜ਼ਾਲਮਾਨਾ ਅਪਰਾਧਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ “ਯੁੱਧ ਅਪਰਾਧੀ” ਘੋਸ਼ਿਤ ਕੀਤਾ ਜਾ ਚੁੱਕਾ ਹੈ। ਉਸ ਵੱਲੋਂ ਫ਼ਲਸਤੀਨੀ ਕੈਦੀਆਂ ਅਤੇ ਬੰਦੀਆਂ ਨੂੰ ‘ਮੌਤ ਦੀ ਸਜ਼ਾ’ ਦੇਣ ਲਈ, ਕੋਰਟ ‘ਤੋਂ (ਇਜ਼ਰਾਈਲੀ ਸੰਸਦ) ਆਗਿਆ ਲੈਣ ਲਈ ਇੱਕ ਬਿਲ ਪੇਸ਼ ਕੀਤਾ ਗਿਆ। 10 ਨਵੰਬਰ ਨੂੰ ਇਹ ਬਿਲ ‘ਪਹਿਲੇ ਬੈਂਚ’ ਵਿੱਚ ਪਾਸ਼ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਇਹ ਬਿਲ ਦੂਜੇ ਅਤੇ ਤੀਜੇ ਬੈਂਚ ਵਿੱਚ ਪੇਸ਼ ਕੀਤਾ ਜਾਵੇਗਾ। ਜੇਕਰ ਇਥੋਂ ਵੀ ਪਾਸ ਹੋ ਗਿਆ, ਤਾਂ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਕਾਨੂੰਨ ਦਾ ਉਦੇਸ਼ ਇਹ ਹੋਵੇਗਾ, ਕਿ ਸੈਂਕੜੇ ਫ਼ਲਸਤੀਨੀ ਬੰਦੀਆਂ ਅਤੇ ਕੈਦੀਆਂ ਦੀ ਸਮੂਹਿਕ ਹੱਤਿਆ ਕਰਨ ਲਈ ਕਾਨੂੰਨੀ ਮਾਨਤਾ ਮਿਲ ਜਾਣੀ। ਜਿਸ ਨਾਲ ‘ਬੇਨ ਗਾਬਿਰ’ ਵੱਲੋਂ ਕੀਤੇ ਕੁਕਰਮਾਂ ਰਾਹੀਂ ‘ਹਿਟਲਰ’ ਦੇ ਗੈਸ ਚੈਂਬਰਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਾਵੇਗੀ।
ਬਿਨਾਂ ਸ਼ੱਕ ਇਹ ਇੱਕ ਖੁੱਲ੍ਹਾਂ ਅਤੰਕਵਾਦੀ ਫੈਸਲਾ ਹੈ ਅਤੇ ਤਮਾਮ ਅੰਤਰਰਾਸ਼ਟਰੀ ਮਿਆਰਾਂ ਦੀ ਘੋਰ ਉਲੰਘਣਾ ਹੈ। ਅਮਰੀਕੀ ਸਾਮਰਾਜਵਾਦ ਦੀ ਸੁਰੱਖਿਆ ਛਤਰੀ ਹੇਠ ਪਲ਼ ਰਹੇ ਜਿਓਨਵਾਦੀ ਅਪਰਾਧੀ ਸ਼ਾਸ਼ਨ ਨੇ ਸੰਯੁਕਤ ਰਾਸ਼ਟਰ ਦੇ ਸਾਰੇ ਕਾਇਦੇ ਕਾਨੂੰਨਾਂ ਦੀ ਅਤੇ ਅੰਤਰਰਾਸ਼ਟਰੀ ਮਿਆਰਾਂ ਦੀ ਬਾਰ ਬਾਰ ਉਲੰਘਣਾ ਕੀਤੀ ਗਈ ਹੈ। ਪਿਛਲੇ ਸਮੇਂ ਵਿੱਚ ਇਸ ਫਾਸ਼ੀਵਾਦੀ ਆਤੰਕੀ ਇਜ਼ਰਾਈਲੀ ਸ਼ਾਸ਼ਨ ਨੇ ਪਹਿਲਾਂ ਹੀ ਸੈਂਕੜੇ ਫ਼ਲਸਤੀਨੀ ਬੰਦੀਆਂ ਨੂੰ ਸ਼ਰੇਆਮ ਗੋਲੀਆਂ ਮਾਰਕੇ ਮਾਰ ਮੁਕਾਇਆ ਹੈ, ਸਿਰਫ਼ ਮੌਤ ਦੀ ਸਜ਼ਾ ਦੇਣ ਦੇ ਮੰਤਵ ਨਾਲ। ਖ਼ਾਸ ਕਰਕੇ ਪੱਛਮੀ ਲੋਕਤੰਤਰਿਕ ਸਰਕਾਰਾਂ,ਜਿਹੜੀਆਂ 1948 ਦੇ ਮਨੁੱਖਤਾ ਵਿਰੋਧੀ ਸੰਮੇਲਨ ਉੱਤੇ ਬਾਰ ਬਾਰ ਸਵਾਲ ਉਠਾਉਂਦੀਆਂ ਰਹੀਆਂ ਹਨ, ਹੁਣ ਉਹ ਮੂਕ ਦਰਸ਼ਕ ਬਣੀਆਂ ਹੋਈਆਂ ਹਨ।
ਹੁਣ ਸਮਾਂ ਆ ਗਿਆ ਹੈ, ਕਿ ਪੂਰਾ ਵਿਸ਼ਵ ਇਸ ਦਮਨਕਾਰੀ ਬਿਲ (ਮੌਤ ਦੀ ਸਜ਼ਾ ਦੇਣ ਵਾਲਾ ਬਿਲ) ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ ਅਤੇ ਇਸਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਵੇ। ਸਾਰੇ ਦੇਸ਼ਾਂ ਦੀ ਜਨਤਾ ਨੂੰ ਚਾਹੀਦਾ, ਕਿ ਉਹ ਵਿਚਾਰਧਾਰਕ ਮੱਤਭੇਦਾਂ ਤੋਂ ਉੱਪਰ ਉੱਠ ਕੇ ‘ਨੇਤਨਯਾਹੂ ਫਾਸ਼ੀਵਾਦੀ ਸ਼ਾਸ਼ਨ’ ਦੇ ਖ਼ਿਲਾਫ਼ ਹਰ ਤਰ੍ਹਾਂ ਦੀਆਂ ਆਰਥਿਕ ਅਤੇ ਫ਼ੌਜੀ ਪਾਬੰਦੀਆਂ ਲਾਉਣ ਦੀ ਮੰਗ ਕਰੇ। ਉਸ ਨਾਲ ਰਾਜਨੀਤਕ ਸਬੰਧ ਖ਼ਤਮ ਕਰਨ ਲਈ ਤੁਰੰਤ ਐਲਾਨ ਕਰੇ। ਦੁਨੀਆਂ ਭਰ ਦੀਆਂ ਸੰਘਰਸ਼ਸ਼ੀਲ ਤਾਕਤਾਂ ਅਤੇ ਪ੍ਰਗਤੀਸ਼ੀਲ ਜਨਤਾ ਆਪਣੀਆਂ -2 ਸਰਕਾਰਾਂ ਉੱਤੇ ਦਬਾਅ ਪਾਉਣ ਸੰਘਰਸ਼ ਕਰਨ ਤਾਂ ਕਿ ਜਿਓਨਵਾਦੀ ਹਿਰਾਸਤ ਵਿੱਚ ਰੱਖੇ ਗਏ ਫ਼ਲਸਤੀਨੀ ਬੰਦੀਆਂ ਅਤੇ ਕੈਦੀਆਂ ਦੀ ਰੱਖਿਆ ਲਈ ਠੋਸ ਕਦਮ ਉਠਾਏ ਜਾ ਸਕਣ – ਜਿਸ ਵਿੱਚ ‘ਅੰਤਰਰਾਸ਼ਟਰੀ ਜਾਂਚ ਕਮਿਸ਼ਨ’ ਬਣਾਇਆ ਜਾਵੇ, ਜੋ ਬੰਦੀਆਂ ਦੀ ਹਾਲਤ ਦਾ ਜਾਇਜਾ ਲੈਕੇ ਵਿਸ਼ਵ ਦੀ ਜਨਤਾ ਨੂੰ ਰਿਪੋਰਟ ਕਰੇ ਅਤੇ ਯੋਗ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰੇ।
ਸਭ ਤੋਂ ਮਹੱਤਵਪੂਰਨ ਕਾਰਜ਼ ਇਹ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਦੀ ਸਿੱਧੀ ਦਖ਼ਲ ਅੰਦਾਜ਼ੀ ਹੋਵੇ, ਜਿਸ ਵਿੱਚ ਗਾਜ਼ਾ ਸਮੇਤ ਸਾਰੇ ਉਹਨਾਂ ‘ਨਵ -ਫਾਸ਼ੀਵਾਦੀ’ ਖੇਤਰਾਂ ਜਿਨ੍ਹਾਂ ਵਿੱਚ ਫ਼ੌਜੀ ਦਖ਼ਲ ਅੰਦਾਜੀ ਸ਼ਾਮਲ ਹੈ, ਜਿਸ ਨਾਲ ਜਿਓਨਵਾਦੀ ਕਬਜ਼ੇ ਦਾ ਅੰਤ ਕੀਤਾ ਜਾ ਸਕੇ ਅਤੇ ਨਦੀ ਤੋਂ ਲੈਕੇ ਸਾਗਰ ਤੱਕ ਆਜ਼ਾਦ ਧਰਮ ਨਿਰਪੱਖ ਅਤੇ ਲੋਕਤੰਤਰਿਕ ਫ਼ਲਸਤੀਨ ਦੀ ਸਥਾਪਨਾ ਕੀਤੀ ਜਾ ਸਕੇ।
* ਫ਼ਲਸਤੀਨੀ ਬੰਦੀਆਂ ਉੱਤੇ ਮੌਤ ਦੀ ਸਜ਼ਾ ਥੋਪਣ ਵਾਲੇ ਕਾਲ਼ੇ ਕਾਨੂੰਨ ਵਾਪਸ ਲਓ!
* ਜਿਓਨਵਾਦੀ ਇਜ਼ਰਾਈਲ ਅਤੇ ਅਮਰੀਕੀ ਸਾਮਰਾਜਵਾਦ ਗੱਠਜੋੜ – ਮੁਰਦਾਬਾਦ!
* ਦੁਨੀਆਂ ਦੀ ਮਿਹਨਤਕਸ਼ ਅਤੇ ਦੱਬੀ ਕੁਚਲੀ ਜਨਤਾ – ਇੱਕ ਹੋ ਜਾਓ!


