ਬਾਹਰਲੇਂ ਰਾਜਾਂ ਤੋਂ ਆਉਣ ਵਾਲੀ ਗੱਡੀਆਂ ਦੀ ਵਿਸ਼ੇਸ਼ ਤੌਰ ’ਤੇ ਹੋ ਰਹੀ ਚੈਕਿੰਗ
ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)- ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜਰ ਰੱਖਦੇ ਹੋਏ ਪੁਲਸ ਨੂੰ ਮੁਸਤੈਦੀ ਨਾਲ ਕੰਮ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਜਿਵੇਂ ਕਿ 150 ਉਹ ਲੋਕ ਜੋ ਜੇਲਾਂ ਵਿੱਚ ਕੈਦ ਕੱਟ ਕੇ ਆਏ ਹਨ ਜਿਨਾਂ ਖਿਲਾਫ ਲੜਾਈ ਝਗੜੇ ਦੌਰਾਨ ਜਾਨਲੇਵਾ ਧਾਰਾਵਾਂ ਲੱਗੀਆਂ ਹੋਈਆਂ ਹਨ। ਉਨਾਂ ਨੂੰ ਥਾਣਾ ਵਿੱਚ ਬੁਲਾ ਕੇ ਉਨਾਂ ਦਾ ਚਾਲਨ ਚੱਲਣ ਵੈਰੀਫਾਈ ਕੀਤਾ ਗਿਆ ਹੈ ਅਤੇ ਕੁੱਝ ਲੋਕ ਜੋ ਪੁਲਸ ਸਟੇਸ਼ਨਾਂ ਤੱਕ ਨਹੀਂ ਪਹੁੰਚ ਕਰ ਪਾਏ, ਉਨਾਂ ਦੇ ਘਰ ਪਹੁੰਚ ਕੇ ਉਨਾਂ ਬਾਰੇ ਵੀ ਵੈਰੀਫਾਈ ਕੀਤਾ ਗਿਆ ਹੈ ਅਤੇ ਉਨਾਂ ਮੋਬਾਇਲ ਵੀ ਚੈਕ ਕੀਤੇ ਗਏ ਹਨ।
ਸ੍ਰੀ ਦੀਪਕ ਹਿਲੋਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਹੀਕਲਾਂ ਦੀ ਜਾਂਚ ਕਰਨ ਲਈ ਇੱਕ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਨਸ਼ੀਲੇ ਪਦਾਰਥ ਮੁੜ ਪੰਜਾਬ ਵਿੱਚ ਪ੍ਰਵੇਸ਼ ਨਾ ਹੋਣ ਅਤੇ ਉਹ ਮਨੁੱਖ ਕਿਸ ਕੰਮ ਲਈ ਗੁਰਦਾਸਪੁਰ ਵਿਖੇ ਆ ਰਿਹਾ ਹੈ, ਉਸਦੀ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਪ੍ਰੈਸ ਦੇ ਸਰਵੇ ਅਨੁਸਾਰ ਗੁਰਵਿੰਦਰ ਪਾਲ ਸਿੰਘ ਹੈਡ ਕਾਂਸਟੇਬਲ ਅਤੇ ਜਸਬੀਰ ਸਿੰਘ ਵੱਲੋਂ ਪਨਿਆੜ ਮਿੱਲ ਦੇ ਨਜਦੀਕ ਵਿਸ਼ੇਸ਼ ਨਾਕਾਬੰਦੀ ਦੌਰਾਨ ਬਾਹਰੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਉਨਾਂ ਨੂੰ ਕਈ ਅਹਿਮ ਪਹਿਲਾਂ ਵੀ ਸਫਲਤਾਵਾਂ ਹਾਸਲ ਹੋਈਆਂ ਹਨ। ਗੁਰਵਿੰਦਰ ਪਾਲ ਸਿੰਘ ਐਚ.ਸੀ ਜੋ ਕਿ ਪੰਜਾਬ ਪੁਲਸ ਦੇ ਆਲਾ ਅਫਸਰਾਂ ਨਾਲ ਕੰਮ ਕਰ ਚੁੱਕੇ ਹਨ, ਉਨਾਂ ਨਸ਼ੀਲੇ ਪਦਾਰਥ ਪੰਜਾਬ ਵਿੱਚ ਲਿਆਉਣ ਵਾਲੇ ਅਤੇ ਹੋਰ ਦੇਸ਼ ਦ੍ਰੋਹੀ ਅਨਸਰਾਂ ਨੂੰ ਫੜਨ ਵਿੱਚ ਵਿਸੇਸ਼ ਭੂਮਿਕਾ ਨਿਭਾਈ ਹੈ। ਅੱਜ ਉਹ ਫਿਰ ਚੈਕਿੰਗ ਸਵੇਰੇ 4 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਕਰਨਗੇ।
ਐਸ.ਐਸ.ਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਚਾਰ ਚੁਫੈਰੇ ਨਾਕਾਬੰਦੀ ਕੀਤੀ ਗਈ ਹੈ। ਟਰੈਫਿਕ ਵਿਵਸਥਾ ਨੂੰ ਨਿਰਵਿਘਨ ਚੱਲਣ ਲਈ ਬੈਰੀਕੇਟ ਵਗੈਰਾ ਲਗਾਏ ਗਏ ਹਨ ਅਤੇ ਹਰ ਇੱਕ ਦੀ ਸੁਵਿਧਾ ਲਈ ਇਹ ਕੰਮ ਕੀਤਾ ਗਿਆ ਹੈ ਤਾਂ ਜੋ ਉਹ ਦੀਵਾਲੀ ਦੇ ਮੌਕੇ ਮਾਰਕਿਟ ਵਿੱਚ ਭੀੜ ਭੜੱਕੇ ਨੂੰ ਨਿਰੰਤਰ ਆਵਾਜਾਈ ਬਣੀ ਰਹੇ। ਉਨਾਂ ਕਿਹਾ ਕਿ ਜੋ ਵੀ ਕੋਈ ਦੇਸ਼ ਦ੍ਰੋਹੀ ਅਨਸਰ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਉਹ ਪੁਲਸ ਨੂੰ ਜਰੂਰ ਸੂਚਿਤ ਕਰਨ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਦੀ ਖੇਪ ਨੂੰ ਖਤਮ ਕੀਤਾ ਜਾ ਸਕੇ ਅਤੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਪੁਲਸ ਸਟੇਸ਼ਨਾਂ ਵਿੱਚ ਉਸਦਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਲਈ ਪੰਜਾਬ ਦੇ ਲੋਕ ਸੂਰਬੀਰ ਹਨ। ਇੰਨਾਂ ਪੰਜਾਬ ਪੁਲਸ ਦਾ ਸਾਥ ਦੇ ਕੇ ਅੱਤਵਾਦ ਨੂੰ ਮੁੱਕਤ ਕਰਵਾਇਆ ਸੀ। ਹੁਣ ਵੀ ਮੈਨੂੰ ਵੀ ਉਮੀਦ ਹੈ ਕਿ ਨਸ਼ੇ ਦੀ ਲਾਹਨਤ ਨੂੰ ਪੰਜਾਬ ਵਿੱਚ ਖਤਮ ਕਰਨ ਲਈ ਸਹਾਇ ਹੋਣਗੇ।



