ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਵੱਲੋਂ ਸੌਂਪਿਆ ਗਿਆ ਮੰਗ ਪੱਤਰ

ਪੰਜਾਬ

ਮੋਹਾਲੀ, ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)—ਸਿੱਖਿਆ ਵਿਭਾਗ ਦੇ ਦਫਤਰਾਂ ਅਤੇ ਸਕੂਲਾਂ ਵਿੱਚ ਕੰਮ ਕਰ ਰਹੇ ਦਫਤਰੀ ਕਾਮਿਆਂ ਦੀ ਜਾਇਜ ਮੰਗਾਂ ਦੀ ਪੂਰੀ ਸਬੰਧੀ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗੁਵਾਈ ਹੇਠ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ, ਐਸ.ਏ.ਐਸ ਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ।

ਉਨ੍ਹਾਂ ਮੰਗ ਕੀਤੀ ਕਿ 90 ਸੀਨੀਅਰ ਸਹਾਇਕਾ ਦੀਆਂ ਪ੍ਰਮੋਸ਼ਨਾਂ ਬਿਨਾ ਦੇਰੀ ਤੁਰੰਤ ਕੀਤੀਆ ਜਾਣ,  1% ਬੀਪੀਐਡ, ਬੀਐਡ ਕੋਟਾ ਈ ਟੀ ਟੀ ਤੋਂ ਮਾਸਟਰ ਕੇਡਰ ਦੀ ਤਰਜ ਤੇ ਬਿਨਾ ਟੈਂਟ ਤੋ ਲਾਗੂ ਕਰਵਾਇਆ ਜਾਵੇ,  1% ਕੋਟੇ ਅਧੀਨ ਕਲਰਕ ਤੋ ਵੋਕੇਸਨ ਮਾਸਟਰ ਦੀ ਤਰੱਕੀ ਲਈ ਰੂਲਾ ਵਿਚ ਸੋਧ ਕੀਤੀ ਜਾਵੇ,  ਕਲਰਕ ਤੋ ਸਕੂਲ ਲਾਇਰੀਅਨ ਦੀ ਤਰੱਕੀ ਲਈ ਰੂਲਾ ਵਿਚ ਸੋਧ ਕੀਤੀ ਜਾਵੇ,  ਦੋ-ਦੋ ਸਕੂਲਾਂ ਦਾ ਵਾਧੂ ਚਾਰਜ ਤੁਰੰਤ ਵਾਪਸ ਕਰਵਾਇਆ ਜਾਵੇ ਅਤੇ ਕਲਰਕਾ ਦੀਆ ਖਾਲੀ ਪੋਸਟਾ ਤੁਰੰਤ ਭਰੀਆ ਜਾਣ,  ਟਾਈਪ ਟੈੱਸਟ ਦੀ ਥਾਂ CAL-C ਸੈਟਰ ਤੋ ਸਾਲ-2011 ਦੀ ਤਰਜ ਤੇ ਕੰਪਿਊਟਰ ਟ੍ਰੇਨਿੰਗ ਕੋਰਸ ਕਰਵਾਇਆ ਜਾਵੇ,  ਕਲਰਕਾਂ ਦੀਆ ਬਦਲੀਆਂ ਵਿਚ ਛੋਟ ਦਿਤੀ ਦਿਤੀ ਜਾਵੇ ਅਤੇ ਈਪੰਜਾਬ ਪੋਰਟਲ ਦੁਬਾਰਾ ਖੋਲਿਆ ਜਾਵੇ,  ਬੀ ਪੀ ਈ ਉ ਦਫ਼ਤਰਾਂ ਵਿਖੇ 1 ਸੀਨੀਅਰ ਸਹਾਇਕ ਅਤੇ 2 ਕਲਰਕਾ ਦੀ ਅਸਾਮੀਆ ਦੀ ਰਚਨਾ ਕੀਤੀ ਜਾਵੇ,  30-01-2024 ਨੂੰ ਜਾਰੀ ਪੱਤਰ ਵਿੱਚ ਸੋਧ ਕਰਦੇ ਹੋਏ ਵਿਧਵਾ ਕਰਮਚਾਰਨਾ ਨੂੰ ਟਾਈਪ ਟੈਸਟ ਦੀ ਛੋਟ ਦਿਤੀ ਜਾਵੇ,  ਕਲਰਕਾ ਦੀ ਨਵੀਂ ਸੀਨੀਅਰਤਾ ਸੂਚੀ ਨੂੰ ਤੁਰੰਤ ਜਾਰੀ ਕੀਤਾ ਜਾਵੇ, ਪ੍ਰਬੰਧ ਅਫ਼ਸਰ ਦੀ ਜ਼ਿਲ੍ਹਾ ਪੱਧਰੀ ਪੋਸਟਾਂ ਜੋ ਖ਼ਤਮ ਹੋਈਆਂ ਹਨ ਨੂੰ ਮੁੜ ਸੁਰਜੀਤ ਕੀਤਾ ਜਾਵੇ, ਸਟੇਟ ਪੂਲ ਵਿਚ ਪਈਆ ਪੋਸਟਾਂ ਜਿਲਾ ਦਫ਼ਤਰਾਂ ਅਤੇ ਬਲਾਕਾ ਵਿਖੇ ਤੁਰੰਤ ਸਿਫਟ ਕੀਤੀਆ ਜਾਣ, ਰਮਸਾ ਵਾਲੇ ਸਕੂਲਾ ਵਿਚ ਕਲਰਕਾ ਦੀਆ ਪੋਸਟਾਂ ਸੈਕਸਨ ਕੀਤੀਆ ਜਾਣ, ਜ਼ਿਲ੍ਹਾ ਪਠਾਨਕੋਟ, ਫਤਿਹਗੜ ਸਾਹਿਬ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਤਰਨਤਾਰਨ, ਸਹੀਦ ਭਗਤ ਸਿੰਘ ਨਗਰ, ਮੋਹਾਲੀ, ਰੋਪੜ, ਮੋਗਾ ਅਤੇ ਫ਼ਾਜ਼ਿਲਕਾ ਵਿਖੇ ਕਲਰਕਾਂ ਦੀਆ 6 ਅਤੇ ਸੀਨੀਅਰ ਸਹਾਇਕਾ ਦੀਆਂ 4 ਹੋਰ ਅਸਾਮੀਆਂ ਦੀ ਰਚਨਾ ਕੀਤੀ ਜਾਵੇ, ਡਬਲ ਸ਼ਿਫ਼ਟ ਸਕੂਲਾਂ ਚ ਕਲਰਕ ਦੀਆਂ ਦੋ ਪੋਸਟਾਂ ਦਿੱਤੀਆਂ ਜਾਣ, 50 ਸਾਲ ਦੀ ਉਮਰ ਪਾਰ ਕਰ ਚੁੱਕੇ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਪੂਰਨ ਛੋਟ ਦਾ ਨੋਟੀਫਿਕੇਸ਼ਨ ਦੁਬਾਰਾ ਲਾਗੂ ਕੀਤਾ ਜਾਵੇ, ਝੂਠੀਆਂ ਸਿਕਾਇਤਾ ਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ, ਜਾ ਸਿਕਾਇਤ ਕਰਤਾ ਕੋਲੋ ਹਲਫੀਆ ਬਿਆਨ ਲਿਆ ਜਾਵੇ।

Leave a Reply

Your email address will not be published. Required fields are marked *