ਕਿਸਾਨਾਂ ਦੀ ਏਕਤਾ ਸਦਕਾ ਪੰਜਾਬ ਸਰਕਾਰ ਨੂੰ  ਲੈਡ ਪੁਲਿਗ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ

ਮਾਲਵਾ

ਗੜ੍ਹਸ਼ੰਕਰ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਮਰਾਲਾ ਵਿਖੇ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਸਾਮਲ ਹੋਣ ਲਈ ਗੜ੍ਹਸ਼ੰਕਰ ਹੁਸ਼ਿਆਰਪੁਰ ਦਾ ਜਥਾ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਭਿਡਰ  ਜਨਰਲ ਸਕੱਤਰ ਕੁਲਵਿੰਦਰ ਸਿੰਘ ਚਾਹਲ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੁਗ਼ਾ ਅਤੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਤੋਂ   ਰਵਾਨਾ ਹੋਇਆ  ।                            

ਇਸ ਸਮੇਂ ਕਿਸਾਨਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਸਦਕਾ ਪੰਜਾਬ ਸਰਕਾਰ ਨੂੰ  ਲੈਡ ਪੁਲਿਗ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ  ਪਰ ਅੱਜ ਵੀ ਬਹੁਤ ਸਾਰੀਆਂ ਮੁਸਕਲਾ ਕਿਸਾਨਾ ਅੱਗੇ ਕੰਧ ਬਣ ਕੇ ਖੜੀਆ ਹਨ ਭਾਜਪਾ ਸਰਕਾਰ ਅਮਰੀਕਾ ਨਾਲ ਟੈਕਸ ਮੁਕਤ ਸਮਝੌਤਾ ਕਰਕੇ ਖੇਤੀਬਾੜੀ ਦੇ ਕਿਤੇ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਉਹਨਾਂ ਕਿਹਾ ਕੇ ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਪਰ ਸਮੇਂ ਸਿਰ ਕਿਸਾਨਾ ਨੂੰ ਨਹਿਰੀ ਪਾਣੀ ਨਹੀਂ ਦਿਤਾ ਜਾਂਦਾ ਜੋ ਕਿ ਪੰਜਾਬ ਨਾਲ ਬਹੁਤ ਵੱਡਾ ਅਨਿਆਂ ਹੈ  ਉਹਨਾਂ ਸਰਕਾਰ ਵਲੋਂ ਲਗਾਏ ਜਾ ਰਹੇ ਚਿਪ ਵਾਲੇ ਮੀਟਰਾਂ ਦੀ ਸਖਤ ਨਿਖੇਧੀ ਕਰਦਿਆਂ ਏ ਨੀਤੀ ਵਾਪਿਸ ਲੈਣ ਦੀ ਅਪੀਲ ਕੀਤੀ ਆਗੂਆਂ ਨੇ ਕਿਸਾਨਾਂ ਦੇ ਸੂਗਰ ਮਿੱਲ ਵਲੋ  ਕਿਸਾਨਾ ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ।                                              

ਕਿਸਾਨਾ ਦੇ ਜਥੇ ਵਿੱਚ ਜ਼ਿਲਾ ਆਗੂ ਕੁਲਵੰਤ ਸਿੰਘ ਗੋਲੇਵਾਲ ਸਤਨਾਮ ਸਿੰਘ ਮੁਖਲਿਆਣਾ ਜਰਨੈਲ ਸਿੰਘ ਬਾਬਾ ਸੁਰਜੀਤ ਸਿੰਘ ਭੁਗ਼ਾ   ਸੁਖਵਿੰਦਰ ਸਿੰਘ ਮੋਲਾ ਵਾਹਿਦਪੁਰ  ਸੰਦੀਪ ਸਿੰਘ ਮਿੰਟੂ ਰੋਮੀ ਸਕੰਦਰਪੁਰ  ਹਰਬੰਸ ਸਿੰਘ ਰਸੂਲਪੁਰ ਸਮਸੇਰ ਸਿੰਘ ਚੱਕ ਸਿੰਘਾ ਪਰਮਜੀਤ ਸਿੰਘ ਰੁੜਕੀ ਖਾਸ ਸਮੇਤ ਦਰਜਨਾਂ ਕਿਸਾਨ ਸਾਮਲ ਸਨ।

Leave a Reply

Your email address will not be published. Required fields are marked *