ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲੇ ਰਾਹੀਂ ਥੱਪੜ ਮਾਰਨਾਂ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਸਰਕਾਰ ਤੇ ਕਈ ਸਵਾਲ ਪੈਦਾ ਕਰਦਾ, ਮੁਲਜ਼ਮ ਨੂੰ ਹੋਵੇ ਸਜ਼ਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)— ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵੱਲੋਂ ਦਿੱਲੀ ਭਾਜਪਾ ਸਰਕਾਰ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਇੱਕ ਜਨਤਾ ਸੁਣਵਾਈ ਦੌਰਾਨ ਹਮਲੇ ਰਾਹੀਂ 35 ਸਾਲਾਂ ਸ਼ਿਕਾਇਤ ਕਰਤਾ ਵੱਲੋਂ ਥੱਪੜ ਮਾਰਨ ਵਾਲੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇਸ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਮਿਸਾਇਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਤੇ ਕੀਤੇ ਅਜਿਹੇ ਹਮਲੇ ਨੇ ਸਰਕਾਰ ਨੂੰ ਜਨਤਾ ਦੇ ਕਟਹਿਰੇ ‘ਚ ਖੜ੍ਹਾ ਕੀਤਾ ਹੈ ਤੇ ਲੋਕ ਪੁੱਛ ਰਹੇ ਹਨ ਕਿ ਜਦੋਂ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਹੀ ਰਾਜਧਾਨੀ ਦਿੱਲੀ ‘ਚ ਸੁਰੱਖਿਅਤ ਨਹੀਂ ? ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋ ਸਕਦਾ ਹੈ, ਇਸ ਕਰਕੇ ਮੁਲਜ਼ਮ ਹਮਲਾਵਰ ਨੂੰ ਮੈਸਾਲੀ ਸਜ਼ਾ ਸੁਣਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹਾ ਨਾ ਕਰ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫੈਡਰੇਸ਼ਨ ਖਾਲਸਾ ਦੀ ਗੈਰ ਰਸਮੀ ਮੀਟਿੰਗ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੀ ਅਜਿਹੇ ਹਮਲੇ ਹੁੰਦੇ ਰਹੇ ਅਤੇ ਉਨ੍ਹਾਂ ਦੇ ਇੱਕ ਆਦਮੀ ਵੱਲੋਂ ਥੱਪੜ ਜੜ੍ਹ ਦਿੱਤਾ ਸੀ ਅਤੇ ਹੁਣ ਦੂਜੀ ਵਾਰ ਮਜੌਦਾ ਦਿੱਲੀ ਭਾਜਭਾਈ ਸਰਕਾਰ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਗ੍ਰਹਿ ਵਿਖੇ ਇਕ ਜਨਤਕ ਸੁਣਵਾਈ ਦੌਰਾਨ 35 ਸਾਲਾਂ ਸਕਾਇਤ ਕਰਤਾ ਨੇ ਛੋਟੀ ਬਹਿਸ ਤੋਂ ਬਾਅਦ ਥੱਪੜ ਜੜ੍ਹ ਦਿੱਤਾ, ਇਸ ਘਟਨਾ ਨੇ ਦਿੱਲੀ ਦੀ ਸਿਆਸਤ ‘ਚ ਹੜਕੰਭ ਮਚਾ ਦਿੱਤਾ ਹੈ ਅਤੇ ਇਸ ਦੀ ਹਰ ਪਾਸਿਓਂ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ਜਾ ਰਹੀ ਹੈ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸੀ ਨੇ ਵੀ ਰੇਖਾ ਗੁਪਤਾ ਮੁੱਖ ਮੰਤਰੀ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ, ਭਾਵੇਂ ਕਿ ਮੁਲਜ਼ਮ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ,ਪਰ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਤੇ ਹਮਲੇ ਰਾਹੀਂ ਥਾਪੜ ਮਾਰਨ ਵਾਲੀ ਘਟਨਾ ਸਰਕਾਰ ਤੇ ਕਈ ਸਵਾਲ ਪੈਦਾ ਕਰਦੀ ਹੈ ਕਿਉਂਕਿ ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮਹਿਲਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ? ਤਾਂ ਫਿਰ ਆਮ ਜਨਤਾ ਦੀ ਸੁਰੱਖਿਆ ਤਾਂ ਰੱਬ ਤੇ ਨਿਰਭਰ ਕਰਦੀ ਹੈ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲੇ ਰਾਹੀਂ ਥੱਪੜ ਮਾਰਨ ਵਾਲੀ ਨਿੰਦਣਯੋਗ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿਖੇਧੀ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਹਮਲਾਵਰ ਦੋਸੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਆਮ ਜਨਤਾ ਦੀ ਸੁਣਵਾਈ ਮੌਕੇ ਕੋਈ ਸਿਰ ਫਿਰਿਆ ਮੁੱਖ ਮੰਤਰੀ ਵਰਗੇ ਚੇਹਰੇ ਤੇ ਹਮਲਾ ਕਰਨ ਦੀ ਜੁਰਅਤ ਨਾ ਕਰ ਸਕੇ ? ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਮੈਸਾਲੀ ਸਜ਼ਾ ਦੇਣ ਨਾਲ ਨਾਲ ਇਸ ਦੀ ਪੂਰੀ ਤਰ੍ਹਾਂ ਪੜਤਾਲ ਕਰਕੇ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕੀਤੀ ਗਈ , ਮੀਟਿੰਗ ਵਿੱਚ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੋਂ ਇਲਾਵਾ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਸਲਾਹਕਾਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਸਰਪ੍ਰਸਤ ਭਾਈ ਗੁਰਬਾਜ਼ ਸਿੰਘ ਰਾਜਪੁਰਾ, ਸੀਨੀਅਰ ਆਗੂ ਭਾਈ ਗੁਰਸੇਵਕ ਸਿੰਘ ਧੂੜਕੋਟ, ਜ਼ਿਲ੍ਹਾ ਪ੍ਰਧਾਨ ਭਾਈ ਜੋਗਿੰਦਰ ਸਿੰਘ, ਜ਼ਿਲ੍ਹਾ ਦਿਹਾਤੀ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਰਵਿੰਦਰ ਸਿੰਘ ਟੁੱਟਕਲਾ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਤੇ ਸੂਬੇਦਾਰ ਬਲਦੇਵ ਸਿੰਘ ਮਾਣਕ ਢੇਰੀ ਆਦਿ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *