ਗੁਰਦਾਸਪੁਰ, 7 ਜੁਲਾਈ (ਸਰਬਜੀਤ ਸਿੰਘ)– ਚੱਲ ਰਹੇ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ ਦੇ ਆਖਰੀ ਦਿਨ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜ਼ੇ ਬਰਛੇ ਬਰਛੀਆਂ ਖੰਡੇ ਦੋਧਾਰੇ ਕਿਰਪਾਨਾਂ ਅਤੇ ਹੋਰ ਜੰਗ ਜੂੰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਜਥੇਦਾਰ ਬਾਬਾ ਗੁਰਦੀਪ ਸਿੰਘ ਰਾਮਗੜ੍ਹੀਆ ਮੁਖੀ ਮਿਸਲ ਧੰਨ ਧੰਨ ਭਾਈ ਰੂਪ ਚੰਦ ਦਲਪੰਥ ਦੀ ਅਗਵਾਈ’ਚ ਸਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਘੌੜਸਵਰੀ ਨੇਜਬਾਜੀ ਗਤਕਾ ਬਾਜ਼ੀ ਪੈਂਤੜੇ ਕੱਢਣੇ ਕਿੱਲੀ ਤੇ ਕਿਲਾ ਪੁੱਟਣਾ ਦੇ ਕਿਲਾ ਫਤਿਹ ਕਰਨ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ ਅਤੇ ਮਹੱਲਾ ਖੇਡਣ ਵਾਲਿਆਂ ਨੂੰ ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈ ਕੇ ਵੱਲੋਂ ਮਾਇਆ ਦੇ ਗੱਫੇ ਦੇ ਕੇ ਨਿਵਾਜਿਆ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹੱਲਾ ਪ੍ਰਦਰਸ਼ਨ ‘ਚ ਹਾਜਰੀ ਲਵਾਉਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਭ ਤੋਂ ਪਹਿਲਾਂ ਮਹੱਲਾ ਪ੍ਰਦਰਸ਼ਨ ਦੀ ਅਰਦਾਸ ਜਥੇਦਾਰ ਬਾਬਾ ਗੁਰਦੀਪ ਸਿੰਘ ਰਾਮਗੜ੍ਹੀਆ ਵੱਲੋਂ ਕੀਤੀ ਗਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨਾਮੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਹੈਪੀ ਨੇ ਸਰਵਣ ਕਰਵਾਏ ਤੇ ਪਿੰਡ ਫੇਮੀਵਾਲਾ ਦੇ ਬਹਾਰ ਵਾਰ ਨਿਹੰਗ ਸਿੰਘ ਫ਼ੌਜਾਂ ਵੱਲੋਂ ਘੌੜ ਦੌੜ ਗਤਕੇਬਾਜ਼ੀ ਪੈਂਤੜੇ ਕੱਢਣੇ ਕਿੱਲੀ ਤੇ ਕਿਲਾ ਪੁੱਟਣਾ ਆਦਿ ਵਰਗੀਆਂ ਕਈ ਤਰ੍ਹਾਂ ਜੰਗ ਜੂੰ ਖੇਡਾ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ, ਭਾਈ ਖਾਲਸਾ ਨੇ ਮਹੱਲਾ ਖੇਡਣ ਵਾਲਿਆਂ ਸਾਰੇ ਜਥੇਦਾਰ ਸਾਹਿਬਾਨਾ ਤੇ ਘੌੜ ਸਵਾਰਾ ਨੂੰ ਬਾਬਾ ਗੁਰਦੀਪ ਸਿੰਘ ਭਾਈ ਕੇ ਵੱਲੋਂ ਮਾਇਆ ਦੇ ਗੱਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਟੁੱਟ ਗਏ, ਇਸ ਮੌਕੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਜਥੇਦਾਰ ਬਾਬਾ ਗੁਰਸੇਵਕ ਸਿੰਘ ਬੁੱਢਾ ਦਲ, ਭਾਈ ਗੁਰਲਾਲ ਆਦਿ ਹਾਜ਼ਰ ਸਨ।।



