ਭੀਖੀ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)- ਅੱਜ ਇਥੇ ਪੰਜਾਬ ਦੇ ਇਤਿਹਾਸਕ ਪਿੰਡ ਸਮਾਓ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਸਮਾਓ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਡਕੌਦਾਂ ਭੀਖੀ ਇਲਾਕਾ ਦੇ ਸਰਗਰਮ ਆਗੂਆਂ ਤੇ ਵਰਕਰਾਂ ਨੇ ਪੰਜਾਬ ਕਿਸਾਨ ਯੂਨੀਅਨ ਦੀ ਪਹੁੰਚ ਨਾਲ ਸਹਿਮਤ ਹੁੰਦਿਆਂ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਭੋਲਾ ਸਿੰਘ ਸਮਾਓ ਨੇ ਕਿਹਾ ਜਿਸ ਢੰਗ ਨਾਲ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਵੱਲੋ ਖੇਤੀ ਸੈਕਟਰ ਨੂੰ ਨਿਸ਼ਆਨਾ ਬਣਾਇਆ ਜਾ ਰਿਹਾ ਉਸ ਖਿਲਾਫ਼ ਦਿੱਲੀ ਵਰਗਾ ਇਤਿਹਾਸਕ ਅੰਦੋਲਨ ਦੁਹਰਾਉਣਾ ਪੈਣਾ ਹੈ। ਉਨ੍ਹਾਂ ਜੱਥੇਬੰਦੀ ਚ ਸ਼ਾਮਲ ਹੋਏ ਡਕੌਂਦਾ ਦੇ ਸਾਥੀਆਂ ਦਾ ਸਵਾਗਤ ਕੀਤਾ । ਇਸ ਮੌਕੇ ਪੱਚੀ ਮੈਂਬਰੀ ਕਮੇਟੀ ਦਾ ਸੋਹਣ ਲਾਲ ਸ਼ਰਮਾ ਦੀ ਅਗਵਾਈ ਚ ਗਠਨ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਚ ਸ਼ਾਮਲ ਹੋਣ ਵਾਲਿਆਂ ਚ ਸੋਹਣ ਸ਼ਰਮਾ, ਕਾਲਾ ਸਿੰਘ, ਅਮਲੋਕ ਸਿੰਘ, ਰਣ ਸਿੰਘ, ਕੇਵਲ ਸਿੰਘ,ਜਵਾਲਾ ਸਿੰਘ,, ਰਾਮ ਸਿੰਘ, ਗੁਰਚਰਨ ਸਿੰਘ, ਸੁਖਪਾਲ ਸਿੰਘ, ਮੱਖਣ ,, ਰੰਵੀਰ ਸਿੰਘ ਦਰਦੀ, ਪਰਗਟ ਸਿੰਘ ਆਦਿ ਵੱਡੀ ਗਿਣਤੀ ਚ ਕਿਸਾਨ ਸਾਥੀ ਸ਼ਾਮਲ ਹਨ।


