ਚੰਡੀਗੜ੍ਹ, ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)— ਕਾਂਗਰਸ ਦੇ ਸੀਨੀਅਰ ਆਗੂ-ਕਮ-ਲੀਡਰ ਆਫ ਦੀ ਆਪੋਜੀਸ਼ਨ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਅਗਵਈ ਹੇਠ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਸਬੰਧੀ ਐਲ.ਓ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਲਕੇ ਪੰਜਾਬ ਸਰਕਾਰ ਵੱਲੋਂ ਪਾਣੀ ਨਾਲ ਸਬੰਧਤ ਜਿਹੜਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਉਸ ਸਬੰਧੀ ਚਰਚਾ ਕੀਤੀ ਗਈ ਹੈ। ਕਿਉਂਕਿ ਪਾਣੀ ਹੀ ਜੀਵਨ ਦਿੰਦਾ ਹੈ। ਪੰਜਾਬ ਇੱਕ ਖੇਤੀ ਪ੍ਰਦਾਨ ਸੂਬਾ ਹੈ। ਬਿਨ੍ਹਾਂ ਪਾਣੀ ਤੋਂ ਇਹ ਬਚ ਨਹੀਂ ਸਕਦਾ ਹੈ। ਇਸ ਲਈ ਗੰਭੀਰਤਾ ਨਾਲ ਵਿਚਾਰ ਕੀਤੇ ਗਏ।


