ਗੁਰਦਾਸਪੁਰ, 4 ਮਈ ( ਸਰਬਜੀਤ ਸਿੰਘ)–ਯੂ ਪੀ ਸਟੇਟ ਦੇ ਲਖਨਊ ਸ਼ਹਿਰ ਦੀ ਗੰਦੀ ਤੇ ਕਲਯੁੱਗੀ ਘਟਨਾ ਸਮਾਜ ਦੇ ਲੋਕਾਂ ਸਹਾਮਣੇ ਆਈਂ ਹੈ, ਜਿਸ ਵਿੱਚ ਸਕੇ ਭਰਾ ਨੇ ਸਕੀ ਭੈਣ ਨਾਲ ਸ਼ਾਦੀ ਤੋਂ ਪਹਿਲਾਂ ਕੀਤਾਂ ਬਲਾਤਕਾਰ,ਜਦੋਂ ਕਿ ਪੇਕੇ ਪਰਿਵਾਰ ਤੇ ਸਹੁਰੇ ਪਰਿਵਾਰ ਵਲੋਂ ਉਲ਼ਟਾ ਦਾਜ਼ ਮੰਗਣ ਦਾ ਪਰਚਾ ਦਰਜ਼ ਕਰਵਾ ਦਿੱਤਾ ਗਿਆ, ਪਰ ਲੜਕੀ ਵੱਲੋਂ ਸੱਚ ਬੋਲਣ ਦੇ ਬਾਅਦ ਸਕੇ ਭਰਾ ਤੇ ਯੂ ਪੀ ਪੁਲਿ਼ਸ ਵੱਲੋਂ ਕੀਤਾ ਗਿਆ ਬਲਾਤਕਾਰ ਦਾ ਪਰਚਾ ਦਰਜ,ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਕਾਲੇ ਕਾਰਨਾਮੇ ਵਾਲੀ ਗੰਦੀ ਤੇ ਕਲਯੁੱਗੀ ਵੀਡੀਓ ਨੇ ਧਰਮੀ ਸਮਾਜ ਦੇ ਲੋਕਾਂ ਨੂੰ ਸ਼ਰਮਸ਼ਾਰ ਕਰ ਕੇ ਰੱਖ ਦਿੱਤਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਕਾਲੀ ਕਰਤੂਤ ਦੇ ਦੋਸ਼ੀ ਪੇਕੇ ਪ੍ਰਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ,ਉਥੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਘਟੀਆਂ ਤੇ ਕਲਯੁੱਗੀ ਵਰਤਾਰੇ ਨਾਂ ਕੀਤੇ ਜਾਣ ਅਤੇ ਮਾਂ ਪਿਓ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਕੁਝ ਅਜਿਹਾ ਨਾ ਕਰ ਦੇਣ ਜਿਸ ਨਾਲ ਸਮੁੱਚੇ ਧਰਮੀ ਸਮਾਜ ਦੇ ਲੋਕਾਂ ਨੂੰ ਸ਼ਰਮਸ਼ਾਰ ਹੋਣਾ ਪਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਯੂ ਪੀ ਸੂਬੇ ਦੇ ਲਖਨਊ ਸ਼ਹਿਰ ਵਿਖੇ ਸਕੇ ਭਰਾ ਵੱਲੋਂ ਭੈਣ ਨਾਲ ਵਿਆਹ ਤੋਂ ਪਹਿਲਾਂ ਸਬੰਧ ਬਣਾਉਣ ਵਾਲੇ ਕਲਯੁੱਗੀ ਵਰਤਾਰੇ ਵਾਲੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਸੁਣਨ ਵੇਖਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਦੱਸਿਆ ਇਹ ਕਾਲੀ ਕਰਤੂਤ ਵਾਲੀ ਕਲਯੁੱਗੀ ਘਟਨਾ ਅਨੁਸਾਰ ਸਕੇ ਭਰਾਂ ਨੇ ਆਪਣੀ ਸਕੀ ਭੈਣ ਨਾਲ ਵਿਆਹ ਤੋਂ ਪਹਿਲਾਂ ਵੀ ਬਲਾਤਕਾਰ ਕਰਦਾ ਰਿਹਾ ਤੇ ਵਿਆਹ ਵਾਲੇ ਦਿਨ ਵੀ ਕਾਲ਼ੀ ਕਰਤੂਤ ਕੀਤੀ ਅਤੇ ਲੜਕੀ ਵੱਲੋਂ ਆਪਣੀ ਮਾਂ ਨੂੰ ਇਸ ਸਬੰਧੀ ਦੱਸਣ ਤੇ ਮਾਂ ਨੇ ਕੁੜੀ ਨੂੰ ਮੂੰਹ ਬੰਦ ਰੱਖਣ ਲਈ ਕਿਹਾ,ਭਾਈ ਖਾਲਸਾ ਨੇ ਵੀਡੀਓ ਮੁਤਾਬਕ ਦੱਸਿਆ ਲੜਕੀ ਦੇ ਵਿਆਹ ਤੋਂ ਪਹਿਲਾਂ ਵੀ ਸਕੇਂ ਭਰਾ ਨੇ ਭੈਣ ਨਾਲ ਬਲਾਤਕਾਰ ਕੀਤਾ ਤੇ ਵਿਆਹ ਵਾਲੇ ਦਿਨ ਵੀ, ਸੌਹਰੇ ਪ੍ਰਵਾਰ ਵਿੱਚ ਪਹੁਚੰਣ ਤੇ ਸਵਾਗਰਾਤ ਮੌਕੇ ਲੜਕੀ ਦੀ ਤਬੀਅਤ ਜਾਇਦਾ ਖਰਾਬ ਹੋਈ ਤਾਂ ਸੌਹਰੇ ਪ੍ਰਵਾਰ ਨੇ ਲੜਕੀ ਨੂੰ ਡਾਕਟਰ ਕੋਲ ਜਾਂ ਕੇ ਚੈੱਕ ਅੱਪ ਕਰਵਾਇਆ ਤਾਂ ਲੜਕੀ ਦੇ ਪ੍ਰੈਗਨੈਂਟ ਹੋਣ ਦਾ ਪਤਾ ਲੱਗ ਗਿਆ, ਭਾਈ ਖਾਲਸਾ ਨੇ ਵੀਡੀਓ ਮੁਤਾਬਕ ਦੱਸਿਆ ਲੜਕੀ ਦੇ ਘਰ ਵਾਲੇ ਨੇ ਲੜਕੀ ਨੂੰ ਕਿਹਾ ਮੈਂ ਤੁਹਾਡਾ ਪੂਰਾ ਸਾਥ ਦੇਵਾਂਗਾ ਪਰ ਤੁਸੀਂ ਸੱਚ ਦੱਸ ਦਿਉਂ ਕਿ ਇਹ ਬੱਚਾ ਕਿਸ ਦਾ ਹੈ ,ਤਾਂ ਲੜਕੀ ਨੇ ਸੱਚ ਦੱਸ ਦਿੱਤਾ ਕਿ ਇਹ ਬੱਚਾ ਕਿਸੇ ਹੋਰ ਦਾ ਨਹੀਂ? ਸਗੋਂ ਮੇਰੇ ਸਕੇਂ ਭਰਾ ਦਾ ਹੀ ਹੈ,ਭਾਈ ਖਾਲਸਾ ਨੇ ਦੱਸਿਆ ਪਾਪ ਕਦੇ ਵੀ ਛੁਪਿਆ ਨਹੀਂ ਰਹਿੰਦਾ ਸਗੋਂ ਇਸ ਦੀਆਂ ਪਰਤਾਂ ਖੁੱਲ੍ਹ ਹੀ ਜਾਂਦੀਆਂ ਹਨ, ਪਾਪੀ ਜਿੰਨਾ ਮਰਜ਼ੀ ਛੁਪਾਉਣ ਦੀ ਕੋਸ਼ਿਸ਼ ਕਰੇ, ਭਾਈ ਖਾਲਸਾ ਨੇ ਦੱਸਿਆ ਜਦੋਂ ਸੌਹਰੇ ਪ੍ਰਵਾਰ ਨੇ ਲੜਕੀ ਦੇ ਮਾਂ ਪਿਓ ਨਾਲ ਭਰਾਂ ਵੱਲੋਂ ਕੀਤੇ ਕਾਲੇ ਕੁਕਰਮਾਂ ਸਬੰਧੀ ਦੱਸਿਆ ਤਾਂ ਦੋਸ਼ੀ ਭਰਾ ਤੇ ਪੇਕੇ ਪ੍ਰਵਾਰ ਨੇ ਸੌਹਰੇ ਪ੍ਰਵਾਰ ਤੇ ਦਾਜ਼ ਮੰਗਣ ਦਾ ਉਲਟਾ ਪ੍ਰਚਾ ਦਰਜ਼ ਕਰਵਾ ਦਿੱਤਾ ਗਿਆ,ਭਾਈ ਖਾਲਸਾ ਨੇ ਦੱਸਿਆ ਜਦੋਂ ਪੁਲਿਸ ਕੋਲ ਲੜਕੀ ਨੇ ਇਸ ਘਟਨਾ ਦੀ ਸਾਰੀ ਸਚਾਈ ਦੱਸੀ ਤੇ ਇਹ ਵੀ ਸਪਸ਼ਟ ਕੀਤਾ ਕਿ ਇਸ ਕਲਯੁੱਗੀ ਘਟਨਾ ਨੂੰ ਅੰਜਾਮ ਦੇਣ ਲਈ ਉਸ ਦੀ ਸਕੀ ਮਾਂ ਵੀ ਦੋਸ਼ੀ ਹੈ ਤਾਂ ਪੁਲਿਸ ਨੇ ਲੜਕੀ ਦੇ ਦੱਸਣ ਮੁਤਾਬਕ ਪੇਕੇ ਪ੍ਰਵਾਰ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਇਸ ਘਟਨਾ ਨੇ ਜਿਥੇ ਸਮਾਜ਼ ਦੇ ਧਰਮੀ ਲੋਕਾਂ ਨੂੰ ਸਰਮਸਾਰ ਕੀਤਾ ਅਤੇ ਉਹ ਇਸ ਕਲਯੁਗੀ ਪ੍ਰਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ਤਾਂ ਕਿ ਅੱਗੇ ਤੋਂ ਅਜਿਹਾਂ ਕਲਯੁੱਗੀ ਭਰਾ ਸਕੀ ਭੈਣ ਦੀਆਂ ਸਾਰੀ ਉਮਰ ਸਮਾਜ਼ ਵਿਚ ਬਦਨਾਮ ਕਰਨ ਵਰਗੀ ਘਟੀਆ ਕਰਤੂਤਾਂ ਨੂੰ ਅੰਜਾਮ ਦੇਣ ਦੀ ਹਿੰਮਤ ਨਾਂ ਕਰ ਸਕੇ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਇਸ ਵਿੱਚ ਲੜਕੀ ਦੇ ਮਾ ਪਿਉ ਨੂੰ ਵੀ ਬਰਾਬਰ ਦਾ ਦੋਸ਼ੀ ਬਣਾਇਆ ਜਾਵੇ,ਜਿੰਨਾ ਦੀ ਸਹਿਮਤੀ ਨਾਲ ਲੜਕੀ ਸਾਰੇ ਸਮਾਜ ਵਿਚ ਸਾਰੀ ਉਮਰ ਲਈ ਬੇਇੱਜ਼ਤ ਹੋਈ,ਅੱਗੇ ਉਸ ਦੀ ਕਿਸਮਤ ਸੌਹਰਾ ਪ੍ਰਵਾਰ ਉਸ ਨੂੰ ਪ੍ਰਵਾਨ ਕਰਦਾ ਜਾ ਨਹੀ ? ਪਰ ਪੇਕਾ ਪਰਿਵਾਰ ਸਜ਼ਾ ਦਾ ਹੱਕਦਾਰ ਹੈ।।


