ਖਨੌਰੀ ਘਤੇ ਸ਼ੰਭੂ ਬਾਰਡਰ ‘ਤੇ ਕਿਸਾਨ ਆਗੂਆਂ ਤੇ ਹੋਏ ਜਬਰ ਵਿਰੋਧ ਵਿੱਚ 28 ਮਾਰਚ ਨੂੰ ਡੀਸੀ ਦਫਤਰਾਂ ਅੱਗੇ  ਪ੍ਰਦਰਸ਼ਨ ਕੀਤੇ ਜਾਣਗੇ-ਕਿਸਾਨ ਆਗੂ

ਗੁਰਦਾਸਪੁਰ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਂਪਟਰ ਵੱਲੋ ਦਿਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਚੰਨਣ ਸਿੰਘ ਧੂਤ ਭਤਨ ਵਿਚ ਹੁਸਿਆਰਪੁਰ ਦੀਆਂ ਸੰਯੁਕਤ ਕਿਸਾਨ ਮੋਰਚਾ ਜੱਥੇਬੰਦੀਆ ਅਤੇ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਬੀਕੇਯੂ ਕਾਦੀਆਂ ਜਥੇਬੰਦੀ ਦੇ ਜਿਲ੍ਹਾਂ ਪ੍ਰਧਾਨ ਹਰਬੰਸ ਸਿੰਘ ਸੰਘਾ, ਜਮਹੂਰੀ ਕਿਸਾਨ ਸਭਾ ਵਲੋਂ ਦਵਿੰਦਰ ਸਿੰਘ ਕੋਕੇ, ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰਮੇਸ਼ ਸਿੰਘ ਢੇਸੀ, ਦੋਆਬਾ ਕਿਸਾਨ ਕਮੇਟੀ ਵੱਲੋਂ ਸਤਪਾਲ ਸਿੰਘ ਮਿਰਜਾਪੁਰ, ਬੀਕੇਯੂ ਰਾਜੇਵਾਲ ਵਲੋਂ ਰਜਿੰਦਰ ਸਿੰਘ ਆਜਾਦ, ਕਿਸਾਨ ਕਮੇਟੀ ਦੋਆਬਾ ਵੱਲੋਂ ਅਜਮੇਰ ਸਿੰਘ ਭੱਠਾ ਮਜਦੂਰ ਵੱਲੋਂ ਧੰਨਪਤ ਰਾਏ, ਕੁਲ ਹਿੰਦ ਕਿਸਾਨ ਕਮੇਟੀ ਵਲੋਂ ਗੁਰਮੇਸ਼ ਸਿੰਘ ਸ਼ਾਮਲ ਹੋਏ ।

ਪੰਜਾਬ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਖਨੌਰੀ ਘਤੇ ਸੰਭੂ ਬਾਰਡਰ ਤੇ ਹੋਏ ਪੁਲਸੀਆ ਜਬਰ, ਕਿਸਾਨ ਲੀਡਰਾ ਦੀਆਂ ਗ੍ਰਿਫਤਾਰੀਆੰ ਦੀ ਨਿਖੇਧੀ ਕੀਤੀ ਗਈ। ਇਸਦੇ ਵਿਰੋਧ ਵਿੱਚ 28 ਮਾਰਚ ਨੂੰ ਡੀਸੀ ਦਫਤਰਾਂ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮਲਕੀਤ ਸਿੰਘ, ਇੰਦਰ ਪਾਲ ਸਿੰਘ, ਕੁਲਵਿੰਦਰ ਸਿੰਘ ਚਾਹਲ, ਪਰਸਣ ਸਿੰਘ ਲਹਿਲੀ, ਗੁਰਬਖਸ ਸਿੰਘ, ਸੁਖਦੇਵ ਸਿੰਘ, ਬਲਬਿੰਦਰ, ਅਮਨਦੀਪ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ  ਆਦਿ ਹਾਜਰ ਸਨ।

Leave a Reply

Your email address will not be published. Required fields are marked *