ਗੁਰਦਾਸਪੁਰ,26 ਫਰਵਰੀ ( ਸਰਬਜੀਤ ਸਿੰਘ)– ਹੌਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਕਮਸਤ ਹੋਣਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਵੱਡੀ ਖ਼ਾਹਸ਼ ਹੁੰਦੀ ਹੈ ਅਤੇ ਜੋ ਆ ਜਾਂਦੇ ਹਨ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ, ਜਦੋਂ ਕਿ ਇਸ ਅਸਥਾਨ ਤੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਵਾਰ ਵਿਛੋੜੇ ਤੇ ਹੋਰ ਸਿੰਘਾਂ ਦੇ ਸ਼ਹਾਦਤੀ ਭਰੇ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਹਿੱਤ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਲਗਾਏ ਜਾਦੇ ਧਾਰਮਿਕ ਦੀਵਾਨ ਸਰਵਣ ਕਰਨ ਦੇ ਨਾਲ ਨਾਲ ਆਪਣੀ ਪੱਧਰ ਤੇ ਗੁਰਬਾਣੀ ਦੇ ਜਾਪ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਹਰ ਮਾਈ ਭਾਈ ਸਿੱਖ ਨੂੰ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਅੱਜ ਕੱਲ੍ਹ ਦੀ ਨੌਜ਼ਵਾਨਾਂ ਪੀੜ੍ਹੀ ਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨਾਲ ਜੋੜਿਆ ਜਾ ਸਕੇ ,ਕਿਉਂਕਿ ਅੱਜਕਲ੍ਹ ਅਜਿਹੇ ਇਤਿਹਾਸਕ ਧਾਰਮਿਕ ਜੋੜ ਮੇਲਿਆਂ ਤੇ ਨੌਜਵਾਨਾ ਵੱਲੋਂ ਹੁਲੜਬਾਜ਼ੀ ਰਾਹੀਂ ਧਾਰਮਿਕ ਬਿਰਤੀ ਵਾਲੀਆਂ ਸੰਗਤਾਂ ਦੀਆਂ ਮਨੋਭਾਵਨਾਵਾਂ ਨੂੰ ਗਹਿਰੀ ਠੇਸ ਮਾਰਨ ਦਾ ਰੁਝਾਨ ਬਣਿਆ ਹੋਇਆ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਅਜਿਹੇ ਜੋੜ ਮੇਲਿਆਂ ਤੇ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਚੜ੍ਹਦੀ ਕਲਾ ਵਾਲੇ ਤੇ ਧਾਰਮਿਕ ਬਿਰਤੀ ਦੇ ਧਾਰਨੀ ਨੌਜ਼ਵਾਨ ਭਾਈ ਤੇਜਜਵੀਰ ਸਿੰਘ ਰਾਜਪੁਰਾ ਵੱਲੋਂ 300 ਤੋਂ ਵੱਧ ਨੌਜਵਾਨਾਂ ਦੇ ਮੂਲਮੰਤ੍ਰ ਗਰੁੱਪ’ਚ ਹੋਲੇ ਮਹੱਲੇ ਨੂੰ ਸਮਰਪਿਤ ਲੱਖਾਂ ਮੂਲਮੰਤ੍ਰ ਦੇ ਰੋਜ਼ਾਨਾ ਪਾਠ ਕਰਨ ਵਾਲੀ ਚੜਦੀ ਕਲਾ ਵਾਲੀ ਧਾਰਮਿਕ ਬਿਰਤੀ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਇਤਿਹਾਸਕ ਜੋੜ ਮੇਲਿਆਂ ਤੇ ਮੋਟਰਸਾਈਕਲ ਟ੍ਰੈਕਟਰਾਂ ਤੇ ਉੱਚੀ ਉੱਚੀ ਅਵਾਜ਼’ਚ ਡੈਕ ਤੇ ਉੱਚੀ ਆਵਾਜ਼ ਵਿੱਚ ਹਾਰਨ ਵਿਜਾਉਣ ਵਾਲੇ ਹੁੱਲੜਬਾਜ਼ ਨੌਜਵਾਨਾਂ ਨੂੰ ਗੁਰਬਾਣੀ ਰਾਹੀਂ ਧਾਰਮਿਕ ਬਿਰਤੀ ਵਾਲੇ ਧਰਮੀ ਇਨਸਾਨ ਬਣਾਉਂਣਾ ਸਮੇਂ ਅਤੇ ਲੋਕਾਂ ਦੀ ਮੁੱਖ ਬਣ ਚੁੱਕਾ ਹੈ, ਭਾਈ ਖਾਲਸਾ ਨੇ ਦੱਸਿਆ ਅਨੰਦਪੁਰ ਦੇ ਹੋਲਾ ਮੁਹੱਲਾ ਜੋੜ ਮੇਲੇ ਨੂੰ ਸਮਰਪਿਤ ਮੂਲਮੰਤ੍ਰ ਗਰੁੱਪ ਰਾਹੀ ਨੌਜਵਾਨਾਂ ਨੂੰ ਹੁਲੜਬਾਜ਼ੀ ਤੋਂ ਉੱਪਰ ਉੱਠ ਕੇ ਧਾਰਮਿਕ ਬਿਰਤੀ ਨਾਲ ਜੋੜਨ ਲਈ ਜਪੁਜੀ ਸਾਹਿਬ ਸੁਖਮਣੀ ਸਾਹਿਬ ਤੇ ਮੂਲਮੰਤ੍ਰ ਦੇ ਪਾਠ ਕਰਵਾਉਣ ਤੇ ਗਰੁੱਪ ਚਲਾਉਣ ਦੇ ਮੋਹਰੀ ਭਾਈ ਤੇਜਸਵੀਰ ਸਿੰਘ ਰਾਜਪੁਰਾ ਖੁਦ ਧਾਰਮਿਕ ਬਿਰਤੀ ਵਾਲੇ ਪ੍ਰਵਾਰ ਨਾਲ ਜੁੜੇ ਹੋਣ ਕਰਕੇ ਆਪਣੀ ਪੜ੍ਹਾਈ ਦੇ ਨਾਲ ਨਾਲ ਹੋਲੇ ਮਹੱਲੇ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ ਰੋਜ਼ ਦੇ ਨਿੱਤਨੇਮ ਤੋਂ ਇਲਾਵਾ 1100 ਸੌ ਮੂਲਮੰਤ੍ਰ ਦੇ ਪਾਠ ਕਰਦੇ ਹਨ ਅਤੇ ਹੋਰਨਾਂ ਨੌਜਵਾਨਾਂ ਨੂੰ ਮੂਲਮੰਤ੍ਰ ਗਰੁੱਪ’ਚ ਸ਼ਾਮਲ ਕਰਕੇ ਹਮੇਸ਼ਾ ਮੂਲਮੰਤ੍ਰ ਦੇ ਪਾਠ ਕਰਨ ਲਈ ਪ੍ਰੇਰਿਤ ਕਰਦੇ ਹਨ, ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਈ ਤੇਜਸਵੀਰ ਸਿੰਘ ਰਾਜਪੁਰਾ ਵੱਲੋਂ ਮੂਲਮੰਤ੍ਰ ਗਰੁੱਪ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਹੋਲੇ ਮਹੱਲੇ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਗੁਰਬਾਣੀ ਨਾਲ ਜੋੜਨ ਵਾਲੀ ਲਹਿਰ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਕਾਰਜ਼ ਮੰਨਦੀ ਹੋਈ ਸਮੂਹ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਅਤੇ ਆਪਣੇ ਪ੍ਰਵਾਰ ਦੀ ਸੁੱਖ ਸ਼ਾਂਤੀ ਲਈ ਹੋਲੇ ਮਹੱਲੇ ਨੂੰ ਸਮਰਪਿਤ ਭਾਈ ਤੇਜਸਵੀਰ ਸਿੰਘ ਰਾਜਪੁਰਾ ਵੱਲੋਂ ਬਣਾਏ ਮੂਲ ਮੰਤਰ ਗਰੁੱਪ’ਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣ ।


