ਕਾਮਰੇਡ ਨੱਤ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ

ਬਠਿੰਡਾ-ਮਾਨਸਾ


ਮਾਨਸਾ, ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦਰਬਾਰ ਸਾਹਿਬ ਦੀ ਡਿਉੜੀ ‘ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਂਝ ਤਾਂ ਸਿਆਸੀ ਵਿਰੋਧਾਂ ਕਾਰਨ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਪ੍ਰਵਾਨ ਕਰਨ ਯੋਗ ਨਹੀਂ, ਪਰ ਸਿੱਖੀ ਦੇ ਸਭ ਤੋਂ ਵੱਡੇ ਅਧਿਆਤਮਕ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਪਣੀ ਧਾਰਮਿਕ ਸਜ਼ਾ ਭੁਗਤ ਰਹੇ ਪ੍ਰਮੁੱਖ ਅਕਾਲੀ ਆਗੂ ਉਤੇ ਹੋਇਆ ਇਹ ਜਾਨਲੇਵਾ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਵੀ ਹੋ ਸਕਦਾ ਹੈ। ਕਦੇ ਇਸੇ ਜਗ੍ਹਾ ‘ਤੇ ਡੀਆਈਜੀ ਅਟਵਾਲ ਦਾ ਕਤਲ ਹੋਇਆ ਸੀ, ਜਿਸ ਦੇ ਸਿੱਖ ਪੰਥ ਨੂੰ ਬੜੇ ਘਾਤਕ ਨਤੀਜੇ ਭੁਗਤਣੇ ਪਏ ਸਨ। ਪੰਜਾਬ ਨੂੰ ਮੁੜ ਹਿੰਸਾ ਤੇ ਕਤਲੋਗਾਰਤ ਵੱਲ ਧੱਕਣ ਦੀ ਸਾਜਿਸ਼ਾਂ ਬਾਰੇ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *