ਜਨਤਕ ਸਥਾਨਾਂ ‘ਤੇ ਤੰਬਾਕੂ ਅਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ

ਗੁਰਦਾਸਪੁਰ


ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)– ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਦੀਆਂ ਹਦਾਇਤਾਂ ਅਤੇ ਜਿਲ੍ਹਾ ਤੂੰਬਾਕੂਨੋਸ਼ੀ ਨੋਡਲ ਅਫ਼ਸਰ ਡਾ. ਅੰਕੁਰ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਅਫ਼ਸਰ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਤੂੰਬਾਕੂ ਨੋਡਲ ਅਫ਼ਸਰ ਡਾ. ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਹਨੂੰਵਾਨ ਸ਼ਹਿਰ ਅੰਦਰ ਦਲੀਪ ਰਾਜ ਹੈਲਥ ਇੰਸਪੈਕਟਰ ਨੇ ਆਪਣੀ ਸਿਹਤ ਵਿਭਾਗ ਦੀ ਟੀਮ ਨਾਲ ਤੰਬਾਕੂਨੋਸ਼ੀ ਸਬੰਧੀ ਖੁੱਲੀਆਂ ਸਿਗਰਟਾਂ, ਬਿਨਾਂ ਲਾਇਸੈਂਸ ਵੇਚਣ ਵਾਲੀਆਂ ਦੁਕਾਨਾਂ ਅਤੇ ਬਜ਼ਾਰ ਵਿੱਚ ਜਾਂ ਪਬਲਿਕ ਪਲੇਸ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ, ਇਹਨਾਂ ਕੱਟੇ ਗਏ ਚਲਾਨਾਂ ਦਾ ਮੌਕੇ ਤੇ ਹੀ ਜੁਰਮਾਨਾਂ ਵਸੂਲਿਆ ਗਿਆ।
ਇਸ ਮੌਕੇ ਲੋਕਾਂ ਨੂੰ ਸਿਗਰਟਨੋਸ਼ੀ ਅਤੇ ਤੰਬਾਕੂ ਸਬੰਧੀ ਚੀਜਾਂ ਦਾ ਸੇਵਨ ਕਰਨ ਨਾਲ ਸਿਹਤ ਤੇ ਹੋਣ ਵਾਲੇ ਬੁਰੇ ਪ੍ਰਭਾਵ ਜਿਵੇਂ : ਖਾਂਸੀ, ਟੀ.ਬੀ, ਦਿਲ ਦੀਆਂ ਬਿਮਾਰੀਆਂ , ਫੇਫੜਿਆਂ ਦੀਆਂ ਬਿਮਾਰੀਆਂ , ਕੈਂਸਰ ਆਦਿ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਲਈ ਲੋਕਾਂ ਨੂੰ ਤੰਬਕੂਨੋਸ਼ੀ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਇਸ ਬਾਰੇ ਲੋਕਾਂ ਨੂੰ ਇਕੱਠੇ ਕਰਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲਖਬੀਰ ਸਿੰਘ ਹੈਲਥ ਇੰਸਪੈਕਟਰ, ਪਰਮਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ ।

Leave a Reply

Your email address will not be published. Required fields are marked *