ਗੁਰਦਾਸਪੁਰ , 30 ਸਤੰਬਰ ( ਸਰਬਜੀਤ ਸਿੰਘ)—ਸਹਾਇਕ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾ ਵਤਨ ਪੰਜਾਬ’ ਦੀਆਂ ’ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਖੇਡਾਂ 20 ਨਵੰਬਰ ਤੋਂ ਲੈ ਕੇ 25 ਨਵੰਬਰ 2024 ਤੱਕ ਜ਼ਿਲ੍ਹਾ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਕਿਰਤਪ੍ਰੀਤ ਕੋਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਗੁਰਦਾਸਪੁਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪੈਰਾ ਐਥਲੈਟਿਕਸ, ਪੈਰਾ ਬੈਡਮਿੰਟਨ ਅਤੇ ਪੈਰਾ ਪਾਰਵਲਿਫ਼ਟਿੰਗ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹਰ ਇੱਕ ਚਾਹਵਾਨ ਦਿਵਿਆਂਗਜ਼ਨ ਜੋ ਕਿ ਅੰਡਰ 15 ਅਤੇ 15 ਤੋਂ ਵੱਧ ਸਾਲ ਦੀ ਉਮਰ ਦਾ ਹੈ , ਇਹਨਾਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ ।ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਚਾਹਵਾਨ ਦਿਵਿਆਂਗਜਨ ਆਪਣਾ ਬਿਨੈ ਪੱਤਰ ਦਫਤਰ ਜ਼ਿਲ੍ਹਾ ਸਪੋਰਟਸ ਅਫਸਰ, ਗੁਰਦਾਸਪੁਰ ਵਿਖੇ ਆਫ਼ ਲਾਈਨ ਬਿਨੈ ਪੱਤਰ 30 ਸਤੰਬਰ 2024 ਤੱਕ ਸਵੇਰੇ 9-00 ਵਜੇ ਤੋਂ ਲੈ ਕੇ ਸ਼ਾਮ 5-00 ਵਜੇ ਤੱਕ ਪੇਸ਼ ਕਰ ਸਕਦਾ ਹੈ ।ਆਫ਼ਲਾਈਨ ਰਜਿਸ਼ਟ੍ਰੇਸ਼ਨ ਦੇ ਸਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਲਈ ਹਰਦੇਵ ਸਿੰਘ ਨੋਡਲ ਅਫਸਰ , ਦਫਤਰ ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਦੇ ਮੋਬਾਇਲ ਨੰਬਰ 7888602166 ਅਤੇ ਈ. ਮੇਲ ਆਈ.ਡੀdsogurdaspur529@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ ।