ਪੁਰਾਣੇ ਹਸਪਤਾਲ ਵਿੱਚ ਓ.ਪੀ.ਡੀ ਅਤੇ ਗਾਇਨੀ ਦਾ ਕੀਤਾ ਜਾਵੇਗਾ ਵਿਸ਼ੇਸ਼ ਪ੍ਰਬੰਧ-ਰਮਨ ਬਹਿਲ
ਬੇਸ਼ੁਮਾਰ ਲੋਕਾਂ ਨੇ ਰਮਨ ਬਹਿਲ ਦਾ ਗੁਰਦਾਸਪੁਰ ਪਹੁੰਚਣ ਤੇ ਕੀਤਾ ਸਵਾਗਤ
ਗੁਰਦਾਸਪੁਰ, 9 ਸਤੰਬਰ (ਸਰਬਜੀਤ ਸਿੰਘ)- ਸ੍ਰੀ ਰਮਨ ਬਹਿਲ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ ਗੁਰਦਾਸਪੁਰ ਆਉਣ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋ ਮੁੱਖ ਨਿਸ਼ਾਨੇ ਮੁੱਖ ਹਨ। ਇੱਕ ਹੈਲਥ ਤੇ ਦੂਸਰਾ ਤਾਲੀਮ ਉੱਚਾ ਚੁੱਕਣਾ ਅਤੇ ਤੀਸਰਾ ਬੇਰੁਜਗਾਰੀ ਨੂੰ ਖਤਮ ਕਰਨਾ ਹੈ। ਇਹ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਉਨਾਂ ਕਿਹਾ ਕਿ ਪੁਰਾਣਾ ਹਸਪਤਾਲ ਜੋ ਸ਼ਹਿਰ ਦੋ ਮੁੱਖ ਸੈਂਟਰ ਵਿੱਚ ਹੈ, ਉਹ ਕਾਫੀ ਅਰਸੇ ਤੋਂ ਪਹਿਲੀਆਂ ਸਰਕਾਰਾਂ ਵੱਲੋਂ ਬੰਦ ਕੀਤਾ ਗਿਆ ਹੈ,ਉਸਦੀ ਪ੍ਰਪੌਜਲ ਸਿਵਲ ਸਰਜਨ ਵੱਲੋਂ ਭੇਜੀ ਗਈ ਹੈ। ਉਸ ਨੂੰ ਆਲੀਸ਼ਾਨ ਬਣਾਇਆ ਜਾਵੇ। ਉਸ ਵਿੱਚ ਓ.ਪੀ.ਡੀ ਅਤੇ ਗਾਇਨੀ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾਵੇਗਾ।ਜਿਸ ਵਿੱਚ ਲੋਕਾਂ ਨੂੰ ਪ੍ਰਮੁੱਖ ਸਹੂਲਤ ਸਿਹਤ ਸੇਵਾਵਾਂ ਸਬੰਧੀ ਮਿਲੇਗੀ।
ਉਨਾਂ ਕਿਹਾ ਕਿ ਮੈਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਘਵ ਚੱਢਾ ਮੈਂਬਰ ਪਾਰਲੀਮੈਂਟ ਦਾ ਬਹੁਤ ਰਿਣੀ ਹਾ ਜਿੰਨਾਂ ਇੱਕ ਨਿਮਾਣੇ ਵਰਕਰ ਨੂੰ ਪੰਜਾਬ ਦਾ ਚੇਅਰਮੈਨ ਥਾਪਿਆ ਹੈ। ਤਾਂ ਜੋ ਮੈਂ ਲੋਕਾਂ ਦੀ ਸੇਵਾ ਕਰ ਸਕਾਂ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ, ਆਪ ਦੇ ਸੀਨੀਅਰ ਆਗੂ ਭਾਰਤ ਭੂਸ਼ਨ, ਬਿ੍ਰਜੇਸ਼ ਚੋਪੜਾ, ਨਰਿੰਦਰ ਭਾਸਕਰ, ਹਿਤਪਾਲ ਸਿੰਘ, ਸਰਬਜੀਤ ਕੌਰ, ਗੁਰਿੰਦਰ ਸਿੰਘ ਭੁੱਲਰ, ਰਾਜੇਸ਼ ਤਿੱਬੜ, ਚਿੰਟੂ ਬਾਜਵਾ, ਟੀਨੂ ਥਾਨੇਵਾਲੀਆ, ਮਦਨ ਤਿੱਬੜ, ਗੁਰਦਿਆਲ ਤਿੱਬੜ, ਡਾ. ਹਰੀ ਤਿੱਬੜ, ਗੁਰਨਾਮ ਸਿੰਘ ਮੁਸਤਫਾਬਾਦ ਜੱਟਾਂ, ਮੱਖਣ ਸਿੰਘ ਬੱਬੇਹਾਲੀ, ਸੁੱਚਾ ਸਿੰਘ ਬੱਬੇਹਾਲੀ, ਰਣਜੀਤ ਸਿੰਘ ਰਾਣਾ, ਲਾਡੀ ਜੀਵਨਵਾਲ, ਓਂਕਾਰ ਸਿੰਘ ਨਾਗੀ, ਤੇਜਵੀਰ ਸਿੰਘ ਆਲੇਚੱਲ, ਰਵੀ. ਅਸ਼ੋਕ ਕੁਮਾਰ, ਰਵੀ ਸਬਜ਼ੀ ਮੰਡੀ ਪ੍ਰਧਾਨ, ਮੰਨਾਮ ਮਾਸਟਰ ਸ਼ਸ਼ੀ, ਰਿਸ਼ੀ ਕਾਂਤ, ਰਘਵੀਰ ਸਿੰਘ ਕਾਲੜਾ, ਬਲਵਿੰਦਰ ਸਿੰਘ ਬਾਬੋਵਾਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਮੋਹਤਬਰ ਵੀ ਹਾਜ਼ਰ ਸਨ।